Latest News & Updates

ਬਲੁਮਿੰਗ ਬਡਜ਼ ਏ.ਬੀ.ਸੀ. ਮੋਂਟੈਸਰੀ ਸਕੂਲ ਵਿੱਚ ਮਨਾਇਆ ਗਿਆ ‘ਲੋਹੜੀ’ ਦਾ ਤਿਓਹਾਰ

ਮੋਗਾ ਸ਼ਹਿਰ ਦੀ ਨਾਮਵਰ ਵਿਦਿਆਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦਾ ਹਿੱਸਾ ਬਲੂਮਿੰਗ ਬਡਜ਼ ਏ.ਬੀ.ਸੀ. ਮੋਂਟੈਸਰੀ ਸਕੂਲ ਵਿਖੇ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਅੱਜ ਲੋਹੜੀ ਦਾ ਤਿਓਹਾਰ ਬੜੀ ਹੀ ਧੁਮਧਾਮ ਨਾਲ ਮਨਾਇਆ ਗਿਆ। ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਠੰਡ ਦੇ ਮੋਸਮ ਨੂੰ ਦੇਖਦੇ ਹੋਏ ਵਿਦਿਆਰਥੀਆਂ ਲਈ ਸਕੂਲ ਬੰਦ ਕੀਤੇ ਗਏ ਸਨ ਤਾਂ ਸਕੂਲੀ ਅਧਿਆਪਕਾਂ ਵੱਲੋਂ ਲੋਹੜੀ ਨਾਲ ਸਬੰਧਤ ਚਾਰਟ ਤੇ ਆਰਟੀਕਲ ਆਦਿ ਪੇਸ਼ ਕੀਤੇ ਗਏ। ਸਕੂਲ ਪ੍ਰਿੰਸੀਪਲ ਸ਼੍ਰੀ ਮਤੀ ਸੋਨੀਆ ਸ਼ਰਮਾ ਨੇ ਸਾਰੇ ਸਟਾਫ ਨੁੰ ਇਸ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਇਸ ਦੌਰਾਨ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਨੇ ਸਭ ਨੂੰ ਵਧਾਈ ਦਿੰਦਿਆਂ ਅਤੇ ਇਸ ਪਵਿੱਤਰ ਦਿਹਾੜੇ ਦੇ ਇਤਿਹਾਸ ਉੱਪਰ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਲੋਹੜੀ ਦੇ ਦਿਹਾੜੇ ਦਾ ਸੰਬੰਧ ਕਣਕ ਅਤੇ ਸਰੋਂ ਦੀ ਫਸਲ ਨਾਲ ਤਾਂ ਹੈ ਹੀ ਪਰ ਇਸ ਪਿੱਛੇ ਇੱਕ ਇਤਿਹਾਸਕ ਘਟਨਾ ਵੀ ਜੁੜੀ ਹੋਈ ਹੈ ਜਿਸ ਅਨੁਸਾਰ ਮੁਗਲਾਂ ਦੇ ਸ਼ਾਸਨ ਵੇਲੇ ਦੁੱਲਾ ਭੱਟੀ ਨਾਮ ਦੇ ਯੋਧੇ ਨੇ ਇੱਕ ਬ੍ਰਾਹਮਨ ਦੀਆਂ ਦੋ ਬੇਟੀਆਂ ਨੂੰ ਮੁਗਲ ਸ਼ਾਸਕ ਤੋਂ ਬਚਾਇਆ ਤੇ ਰਾਤ ਨੂੰ ਜੰਗਲ ਵਿੱਚ ਲਿਜਾ ਕਿ ਉਹਨਾਂ ਲੜਕੀਆਂ ਦਾ ਵਿਆਹ ਵੀ ਕਰਵਾਇਆ। ਇਸੇ ਦਿਨ ਤੋਂ ਹੀ ਲੋਹੜੀ ਮੌਕੇ ਅਕਸਰ ਗਾਇਆ ਜਾਣ ਵਾਲਾ ਲੋਕ ਗੀਤ “ਸੁੰਦਰ ਮੁੰਦਰੀਏ, ਤੇਰਾ ਕੌਣ ਵਿਚਾਰਾ” ਹੋਂਦ ਵਿੱਚ ਆਇਆ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਵੱਲੋਂ ਸਕੂਲ ਦੇ ਸਮੂਹ ਸਟਾਫ ਨੂੰ ਮੁੰਗਫਲੀ, ਰਿਉੜੀਆਂ ਤੇ ਮਠਿਆਈ ਵੰਡੀ ਗਈ।

Comments are closed.