Latest News & Updates

ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਗਿਆ ਅਧਿਆਪਕ ਦਿਵਸ

ਜ਼ਿਲ੍ਹਾ ਮੋਗਾ ਦੀਆਂ ਮਾਣਮੱਤੀ, ਅਗਾਂਹਵਧੂ ਅਤੇ ਨਾਮਵਰ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ- ਚੰਦਨਵਾਂ, ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਵਿਖੇ ਅਧਿਆਪਕ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਕੈਂਪਸ ਵਿਖੇ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਕੂਲ ਦੇ ਸਟੂਡੈਂਟਸ ਵੱਲ਼ੋਂ ਵੱਖ-ਵੱਖ ਤਰ੍ਹਾਂ ਦੇ ਚਾਰਟ ਬਣਾਏ ਗਏ ਅਤੇ ਆਰਟੀਕਲ ਪੇਸ਼ ਕੀਤੇ ਗਏ। ਸਕੂਲ ਕੈਂਪਸ ਵਿੱਚ ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਇੱਕ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ, ਜਿਸ ਵਿੱਚ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਦੀ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਦਾ ਸਕੂਲ ਵਿਖੇ ਆਉਣ ਤੇ ਸਕੂਲ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਅਤੇ ਸਮੂਹ ਸਟਾਫ ਨੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ। ਮੈਡਮ ਕਮਲ ਸੈਣੀ, ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ, ਰਮਨ ਸ਼ਰਮਾ ਆਦਿ ਵੱਲੋਂ ਜਯੋਤੀ ਪ੍ਰਜਵਲਿਤ ਦੀ ਰਸਮ ਅਦਾ ਕੀਤੀ ਗਈ। ਮੈਡਮ ਕਮਲ ਸੈਣੀ ਨੇ ਇਸ ਦਿਨ ਦੀ ਮਹੱਤਵਤਾ ਤੇ ਪ੍ਰਕਾਸ਼ ਪਾਉਂਦੇ ਹੋਏ ਦੱਸਿਆ ਕਿ ਇਹ ਦਿਨ ਆਪਣੇ ਅਧਿਆਪਕ ਨੂੰ ਇੱਜ਼ਤ ਦੇਣ ਵਾਸਤੇ ਮਨਾਇਆ ਜਾਂਦਾ ਹੈ, ਕੋਈ ਵੀ ਕਿੱਤਾ ਹੋਵੇ, ਚਾਹੇ ਕੋਈ ਡਾਕਟਰ ਹੋਵੇ, ਇੰਜੀਨੀਅਰ ਹੋਵੇ, ਜੱਜ ਹੋਵੇ ਜਾਂ ਕੋਈ ਆਈ.ਏ.ਐਸ, ਪੀ.ਸੀ.ਐਸ ਜਾਂ ਆਈ.ਪੀ.ਐਸ ਅਧਿਕਾਰੀ ਹੋਵੇ, ਉਹ ਆਪਣੇ ਅਧਿਆਪਕ ਵੱਲ਼ੋਂ ਦਿੱਤੀ ਸਿੱਖਿਆ ਦੇ ਸਦਕਾ ਹੀ ਇਸ ਮੁਕਾਮ ਤੇ ਪੁੱਜੇ ਹਨ। ਇਸ ਮੌਕੇ ਉਹਨਾਂ ਵੱਲ਼ੋਂ ਵਿਦਆਰਥੀਆਂ ਨੂੰ ਦੱਸਿਆ ਗਿਆ ਕਿ ਉਹ ਆਪਣੇ ਅਧਿਆਪਕ ਦੀ ਇੱਜ਼ਤ ਕਰਨ, ਕਿਉਂਕਿ ਮਾਪਿਆਂ ਤੋਂ ਬਾਅਦ ਅਧਿਆਪਕ ਹੀ ਇੱਕ ਵਿਦਿਆਰਥੀ ਨੂੰ ਸਮਾਜ ਵਿੱਚ ਕਾਮਯਾਬ ਹੋਣ ਵਿੱਚ ਮਦਦ ਕਰਦਾ ਹੈ। ਇਸ ਮੌਕੇ ਮੈਡਮ ਕਮਲ ਸੈਣੀ ਨੇ ਸਮੂਹ ਸਕੂਲ ਸਟਾਫ ਨਾਲ ਕੇਕ ਸੈਰੇਮਨੀ ਅਟੈਂਡ ਕੀਤੀ। ਵਿਦਿਆਰਥਣ ਲਵਪ੍ਰੀਤ ਕੌਰ ਅਤੇ ਉਸ ਦੀ ਟੀਮ ਵੱਲ਼ੋਂ ਆਪਣੇ ਟੀਚਰਾਂ ਲਈ ਡਾਂਸ ਪੇਸ਼ ਕੀਤਾ। ਮੈਡਮ ਬਲਜੀਤ ਕੌਰ ਚੰਦਪੁਰਾਨਾ ਦੀ ਅਗਵਾਈ ਵਿੱਚ ਅਭਿਸ਼ੇਕ ਕਟਾਰੀਆ ਅਤੇ ਉਸ ਦੀ ਟੀਮ ਨੇ ਇੱਕ ਪੇਰੈਂਟ ਟੀਚਰ ਮੀਟਿੰਗ ਨਾਲ ਸੰਬੰਧਤ ਬਹੁਤ ਸੋਹਣੀ ਸਕਿੱਟ ਪੇਸ਼ ਕੀਤੀ। ਇਸ ਮੌਕੇ ਅਧਿਆਪਕਾਂ ਲਈ ਕਈ ਫਨ ਗੇਮਜ਼ ਦਾ ਆਯੋਜਨ ਕੀਤਾ ਗਿਆ। ਮੈਡਮ ਅੰਜਨਾ ਰਾਣੀ ਵੱਲ਼ੋਂ ਸਕੂਲ ਮੈਨੇਜਮੈਂਟ ਦਾ ਧੰਨਵਾਦ ਕੀਤਾ ਗਿਆ ੳਤੇ ਸਮੂਹ ਸਟਾਫ ਨੂੰ ਇਸ ਦਿਨ ਦੀ ਵਧਾਈ ਦਿੱਤੀ।

Comments are closed.