Latest News & Updates

ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਸਮਰ ਕੈਂਪ ਦਾ ਪੰਜਵਾਂ ਦਿਨ ਰਿਹਾ ਡਾਂਸ ਐਕਟੀਵਿਟੀ ਅਤੇ ਫੈਬ੍ਰਿਕ ਪੇਂਟਿੰਗ ਦੇ ਨਾਂ

ਜ਼ਿਲ੍ਹਾ ਮੋਗਾ ਦੀਆਂ ਨਾਮਵਰ,ਮਾਣਮੱਤੀ ਅਤੇ ਅਗਾਂਹਵਧੂ ਵਿੱਦਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾਕਟਰ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ-ਚੰਦਨਵਾਂ, ਤਹਿਸੀਲ-ਬਾਘਾਪੁਰਾਣਾ ਅਤੇ ਮੋਗਾ ਵਿਖੇ ਚੱਲ ਰਹੇ 10 ਰੋਜ਼ਾ ਸਮਰ ਕੈਂਪ ਦਾ ਪੰਜਵਾਂ ਦਿਨ ਡਾਂਸ ਐਕਟੀਵਿਟੀ ਅਤੇ ਫੈਬ੍ਰਿਕ ਪੇਂਟਿੰਗ ਦੇ ਨਾਂ ਰਿਹਾ ।ਵਿਦਿਆਰਥੀਆਂ ਨੂੰ ਰਵਾਇਤੀ ਲੋਕ ਨਾਚ ਜਿਵੇਂ ਭੰਗੜਾ, ਗਿੱਧਾ ਅਤੇ ਵੱਖ-ਵੱਖ ਖੇਤਰੀ ਨਾਚਾਂ ਨੂੰ ਸਿੱਖਣ ਦਾ ਮੌਕਾ ਮਿਲਿਆ । ਇਹ ਜੀਵੰਤ ਡਾਂਸ ਫਾਰਮ ਉਤਸਾਹ ਅਤੇ ਊਰਜਾ ਨਾਲ ਭਰਿਆ ਹੋਇਆ ਹੈ ਕਿਉਂਕਿ ਵਿਦਿਆਰਥੀ ਸੰਗੀਤ, ਗਾਇਣ ਅਤੇ ਡਾਂਸ ਕਲਾਸਾਂ ਵਿੱਚ ਉਤਸੁਕਤਾ ਨਾਲ ਹਿੱਸਾ ਲੈਂਦੇ ਹਨ ।ਸਮਰ ਕੈਂਪ ਸਿਰਜਣਾਤਮਿਕਤਾ ਅਤੇ ਸਵੈ ਖੋਜ ਦਾ ਕੇਂਦਰ ਬਣ ਗਿਆ ਹੈ , ਜਿਸ ਨਾਲ ਵਿਦਿਆਰਥੀ ਆਪਣੇ ਆਪ ਨੂੰ ਕਲਾਤਮਿਕ ਤੌਰ ਉੱਤੇ ਪ੍ਰਗਟ ਕਰ ਸਕਦੇ ਹਨ ਅਤੇ ਇੱਕ ਸਹਾਇਕ ਅਤੇ ਉਤਸਾਹਜਨਕ ਮਾਹੌਲ ਵਿੱਚ ਆਪਣੀ ਪ੍ਰਤਿਭਾ ਦਾ ਵਿਕਾਸ ਕਰ ਸਕਦੇ ਹਨ ਅਤੇ ਇੱਕ ਸਹਾਇਕ ਅਤੇ ਉਤਸਾਹਜਨਕ ਮਾਹੌਲ ਵਿੱਚ ਆਪਣੀ ਪ੍ਰਤਿਭਾ ਦਾ ਵਿਕਾਸ ਕਰ ਸਕਦੇ ਹਨ । ਇਸ ਮੌਕੇ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਵੱਲੋਂ ਦੱਸਿਆ ਗਿਆ ਕਿ ਅਸੀਂ ਆਪਣੇ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਵਿੱਚ ਵਿਸ਼ਵਾਸ ਰੱਖਦੇ ਹਾਂ ਅਤੇ ਸਮਰ ਕੈਂਪ ਉਨ੍ਹਾਂ ਲਈ ਸੰਗੀਤ ਅਤੇ ਨਾਚ ਨਾ ਸਿਰਫ ਰਚਨਾਤਮਿਕਤਾ ਨੂੰ ਉਤਸਾਹਿਤ ਕਰਦੇ ਹਨ ਸਗੋਂ ਅਨੁਸ਼ਾਸਨ, ਟੀਮ ਵਰਕ ਅਤੇ ਸਵੈ ਪ੍ਰਗਟਾਵੇ ਵੀ ਸਿਖਾਉਂਦੇ ਹਨ , ਇਹ ਸਾਰੇ ਉਨ੍ਹਾਂ ਦੇ ਨਿੱਜੀ ਅਤੇ ਅਕਾਦਮਿਕ ਵਿਕਾਸ ਲਈ ਜ਼ਰੂਰੀ ਹੁਨਰ ਹਨ । ਡਾਂਸ ਦੀ ਕੋਚਿੰਗ ਮੈਡਮ ਨਵਦੀਪ ਕੌਰ ਘੱਲਕਲਾਂ ਵੱਲੋਂ ਦਿੱਤੀ ਜਾਂਦੀ ਹੈ ।ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਚੰਦਨਵਾਂ ਬੀ.ਬੀ.ਐਸ ਦੇ ਵਿਦਿਆਰਥੀ ਪੂਰੇ ਜੋਸ਼ ਨਾਲ ਇਸ ਐਕਟੀਵਿਟੀ ਵਿੱਚ ਹਿੱਸਾ ਲੈ ਰਹੇ ਹਨ ।ਫੈਬ੍ਰਿਕ ਪੇਟਿੰਗ ਦੀਆਂ ਕਲਾਸਾਂ ਮਨਦੀਪ ਕੌਰ ਘੱਲਕਲਾਂ ਵੱਲੋਂ ਲਗਾਈਆਂ ਜਾ ਰਹੀਆਂ ਹਨ ।ਸਮਰ ਕੈਂਪ ਵਿੱਚ ਵਿਦਿਆਰਥੀਆਂ ਨੂੰ ਰੁਮਾਲ ਤੇ ਪੇਂਟਿੰਗ, ਪਿਲੋ ਪੇਂਟਿੰਗ ਆਦਿ ਸਿਖਾਇਆ ਗਿਆ । ਮਨਦੀਪ ਕੌਰ ਵੱਲੋ ਇਹ ਵੀ ਦੱਸਿਆ ਗਿਆ ਕਿ ਫੈਬ੍ਰਿਕ ਪੇਂਟਿੰਗ ਦਾ ਕੰਪੀਟਿਸ਼ਨ ਵੀ ਕਰਵਾਇਆ ਜਾਵੇਗਾ ਜਿਸ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ।ਮੈਡਮ ਅੰਜਨਾ ਰਾਣੀ ਵੱਲੋਂ ਦੱਸਿਆ ਗਿਆ ਕਿ ਵਿਦਿਆਰਥੀ ਸਮਰ ਕੈਂਪ ਦੌਰਾਨ ਜਿਸ ਕਲਾ ਨੂੰ ਵੀ ਸਿੱਖਦੇ ਹਨ ਉਸ ਦਾ ਪ੍ਰਦਰਸ਼ਨ ਸਮਰ ਕੈਂਪ ਦੇ ਸਮਾਪਨ ਸਮਾਰੋਹ ਦੌਰਾਨ ਪੇਸ਼ ਕਰਦੇ ਹਨ ।

Comments are closed.