ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਦੇ ਲੜਕਿਆਂ ਨੇ ਜ਼ੋਨਲ ਐਥਲੈਟਿਕਸ ਮੀਟ ਵਿੱਚ ਮਾਰੀਆਂ ਮੱਲ੍ਹਾਂ
ਵਿਦਿਆਰਥੀਆਂ ਵੱਲੋਂ ਜਿੱਤੇ ਗਏ ਕੁੱਲ 24 ਮੈਡਲ
ਜ਼ਿਲ੍ਹਾ ਮੋਗਾ ਦੀਆਂ ਨਾਮਵਰ ਵਿੱਦਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾਕਟਰ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ-ਚੰਦਨਵਾਂ, ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਦੇ ਵਿਦਿਆਰਥੀਆਂ ਵੱਲੋਂ ਜ਼ੋਨਲ ਐਥਲੈਟਿਕਸ ਮੀਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁੱਲ 24 ਮੈਡਲ ਜਿੱਤੇ ਗਏ ।ਇਸ ਮੌਕੇ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਵੱਲੋਂ ਵਿਸ਼ੇਸ਼ ਤੌਰ ਤੇ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਦੀ ਮੈਨੇਜਮੈਂਟ ਦਾ ਧੰਨਵਾਦ ਕੀਤਾ ਗਿਆ ਕਿ ਉਹਨਾਂ ਵੱਲੋਂ ਉਪਲੱਬਧ ਕਰਵਾਈਆਂ ਗਈਆਂ ਸਹੂਲਤਾਂ ਅਤੇ ਵਧੀਆ ਇਨਫਰਾਸਟ੍ਰਕਚਰ ਕਾਰਨ ਹੀ ਵਿਦਿਆਰਥੀ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਮੱਲਾਂ ਮਾਰ ਰਹੇ ਹਨ ।ਇਸ ਮੌਕੇ ਮੁੱਖ ਅਧਿਆਪਕਾ ਵੱਲੋਂ ਦੱਸਿਆ ਗਿਆ ਕਿ ਡਰੋਲੀ ਜ਼ੋਨ ਦੀ ਐਥਲੈਟਿਕਸ ਮੀਟ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਟੇਡੀਅਮ , ਘੱਲਕਲਾਂ ਵਿਖੇ ਹੋਈਆਂ ।ਜੈਵਲਿਨ ਥ੍ਰੋ(ਅੰਡਰ-17) ਵਿੱਚ ਸੁਖਮਨਪ੍ਰੀਤ ਸਿੰਘ (10+1) ਨੇ ਪਹਿਲਾ ਸਥਾਨ ਹਾਸਲ ਕੀਤਾ, ਜੈਵਲਿਨ ਥ੍ਰੋ(ਅੰਡਰ-19) ਵਿੱਚ ਗੁਰਨੂਰਪ੍ਰੀਤ ਸਿੰਘ (10+1) ਨੇ ਤੀਜਾ ਸਥਾਨ ਹਾਸਲ ਕੀਤਾ , ਵਾਕ ਰੇਸ 3000 ਮੀਟਰ (ਅੰਡਰ-17) ਵਿੱਚ ਬਰਜੋਧ ਸਿੰਘ(10+1) ਨੇ ਪਹਿਲਾ ਸਥਾਨ ਹਾਸਲ ਕੀਤਾ ,ਵਾਕ ਰੇਸ (ਅੰਡਰ-17) ਅਰਮਾਨ ਮਨਚੰਦਾ(ਦੱਸਵੀਂ) ਨੇ ਦੂਜਾ ਸਥਾਨ ਹਾਸਲ ਕੀਤਾ ।ਡਿਸਕਸ ਥ੍ਰੋ (ਅੰਡਰ-17) ਅਰਮਾਨ ਮਨਚੰਦਾ (ਦੱਸਵੀਂ) ਨੇ ਦੂਜਾ ਸਥਾਨ ਹਾਸਲ ਕੀਤਾ। ਡਿਸਕਸ ਥ੍ਰੋ(ਅੰਡਰ-19) ਵਿੱਚ ਅਕਾਸ਼ਦੀਪ ਸਿੰਘ(10+2) ਨੇ ਤੀਜਾ ਸਥਾਨ ਹਾਸਲ ਕੀਤਾ ।ਹੈਮਰ ਥ੍ਰੋ (ਅੰਡਰ-19) ਵਿੱਚ ਜਸਕਰਨ ਸਿੰਘ(10+1) ਨੇ ਦੂਜਾ ਸਥਾਨ ਹਾਸਲ ਕੀਤਾ ।ਲੰਬੀ ਛਾਲ (ਅੰਡਰ-19) ਸੰਦੀਪ ਸਿੰਘ (10+2) ਨੇ ਦੂਜਾ ਸਥਾਨ ਹਾਸਲ ਕੀਤਾ । ਉੱਚੀ ਛਾਲ (ਅੰਡਰ-19) ਵਿੱਚ ਜਸਕਰਨ ਸਿੰਘ(10+2) ਨੇ ਤੀਜਾ ਸਥਾਨ ਹਾਸਲ ਕੀਤਾ। 200 ਮੀਟਰ (ਅੰਡਰ-19) ਜੋਬਨਪ੍ਰੀਤ ਸਿੰਘ(10+2) ਨੇ ਤੀਜਾ ਸਥਾਨ ਹਾਸਲ ਕੀਤਾ ।ਹਰਡਲ(110 ਮੀਟਰ) (ਅੰਡਰ-19) ਜਸਕਰਨ ਸਿੰਘ(10+1) ਨੇ ਦੂਜਾ ਸਥਾਨ ਹਾਸਲ ਕੀਤਾ ।ਹਰਡਲ ਰੇਸ(400 ਮੀਟਰ) (ਅੰਡਰ-19) ਸੰਦੀਪ ਸਿੰਘ(10+2) ਨੇ ਪਹਿਲਾ ਅਤੇ ਦਿਲਬਾਗ ਸਿੰਘ(10+1) ਨੇ ਤੀਜਾ ਸਥਾਨ ਹਾਸਲ ਕੀਤਾ ।ਅੰਡਰ-19 (4 X 400 ਮੀਟਰ) ਰਿਲੇ ਰੇਸ ਵਿੱਚ ਸੰਦੀਪ ਸਿੰਘ, ਪਰਮਵੀਰ ਸਿੰਘ, ਜੋਬਨਪ੍ਰੀਤ ਸਿੰਘ ਅਤੇ ਰਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ।ਅੰਡਰ-19 (4X100) ਵਿੱਚ ਦਿਲਪ੍ਰੀਤ ਸਿੰਘ, ਜਸਕਰਨ ਸਿੰਘ, ਗੁਰਨੂਰਪ੍ਰੀਤ ਸਿੰਘ ਅਤੇ ਗੁਰਕੰਵਲ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ।ਕਰਾਸ ਕੰਟਰੀ ਵਿੱਚ ਸੁਖਪ੍ਰੀਤ ਸਿੰਘ(10+1) ਨੇ ਦੂਜਾ ਸਥਾਨ, ਗੁਰਵਿੰਦਰ ਸਿੰਘ ਨੇ ਦੂਜਾ ਅਤੇ ਦਿਲਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ । ਜੇਤੂ ਰਹੇ ਵਿਦਿਆਰਥੀਆਂ ਨੂੰ ਸਕੂਲ ਦੀ ਅਸੈਂਬਲੀ ਵਿੱਚ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੂੰ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ ।ਇਸ ਮੌਕੇ ਬੀ.ਬੀ.ਐਸ ਚੰਦਨਵਾਂ ਦੇ ਸਪੋਰਟਜ਼ ਇੰਚਾਰਜ ਮੈਡਮ ਜਸਵੀਰ ਕੌਰ ਵੀ ਹਾਜ਼ਰ ਸਨ ।
Comments are closed.