Latest News & Updates

ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਮਨਾਇਆ ਗਿਆ ਦੁਸ਼ਹਿਰੇ ਦਾ ਤਿਓਹਾਰ

ਚੰਗਿਆਈ ਦੀ ਬੁਰਾਈ ‘ਤੇ ਜਿੱਤ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਦੁਸਹਿਰਾ-ਕਮਲ ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਸਵੇਰ ਦੀ ਸਭਾ ਦੌਰਾਨ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਜਿਸ ਦੌਰਾਨ ਸਕੂਲੀ ਵਿਦਿਆਰਥੀਆਂ ਵੱਲੋਂ ਦੁਸਹਿਰੇ ਸਬੰਧਤ ਜਾਣਕਾਰੀ ਸਾਂਝੀ ਕੀਤੀ ਅਤੇ ਇਸ ਸਬੰਧਤ ਕਈ ਪ੍ਰਕਾਰ ਦੇ ਚਾਰਟ ਆਦਿ ਬਣਾਏ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਾਡੇ ਦੇਸ਼ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ। ਇਹ ਤਿਉਹਾਰ ਸਾਡੀ ਸੰਸਕ੍ਰਿਤੀ, ਸੱਭਿਆਚਾਰ ਦਾ ਅੰਗ ਅਖਵਾਉਂਦੇ ਹਨ। ਇਹਨਾਂ ਨਾਲ ਸਾਡੀ ਸੰਸਕ੍ਰਿਤੀ, ਸਾਡੀ ਧਾਰਮਿਕਤਾ ਦੀ ਪਛਾਣ ਹੈ। ਦੁਸਹਿਰਾ ਸਾਡਾ ਕੌਮੀ ਤਿਉਹਾਰ ਹੈ ਜੋ ਹਰ ਸਾਲ ਦੇਸ਼ ਭਰ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉਹਨਾਂ ਅੱਗੇ ਕਿਹਾ ਕਿ ਦੁਸਹਿਰੇ ਦਾ ਅਰਥ ਹੈ ‘ਦਸ ਸਿਰਾਂ ਵਾਲਾ” ਲੋਕ ਕਥਨ ਅਨੁਸਾਰ ਰਾਵਣ ਦੇ ਦਸ ਸਿਰ ਸਨ ਅਤੇ ਉਹ ਇੱਕ ਬਹੁਤ ਵੱਡਾ ਵਿਦਵਾਨ ਅਖਵਾਉਂਦਾ ਸੀ। ਆਖਦੇ ਹਨ ਕਿ ਜਦੋਂ ਬੁਰਾਈ ਸਿਰ ਤੇ ਸੁਆਰ ਹੁੰਦੀ ਹੈ ਤਾਂ ਵੱਡਿਆਂ-ਵੱਡਿਆਂ ਦਾ ਦਿਮਾਗ ਖਰਾਬ ਹੋ ਜਾਂਦਾ ਹੈ। ਰਾਵਣ ਨਾਲ ਵੀ ਇੰਝ ਹੀ ਹੋਇਆ। ਮਾਤਾ ਸੀਤਾ ਨੂੰ ਧੱਕੇ ਨਾਲ ਚੁਰਾਉਣ ਦੀ ਹਰਕਤ ਕਰ ਬੈਠਾ ਅਤੇ ਸ੍ਰੀ ਰਾਮ ਚੰਦਰ ਜੀ ਨਾਲ ਲੜਾਈ ਵਿੱਚ ਰਾਵਣ ਆਪਣੇ ਕੁਟੰਬ ਸਮੇਤ ਮਾਰਿਆ ਗਿਆ। ਇਸ ਤਰਾਂ ਚੰਗਿਆਈ ਦੀ ਬੁਰਿਆਈ ਤੇ ਜਿੱਤ ਹੋਈ। ਤਦ ਤੋਂ ਹੀ ਦੁਸਹਿਰਾ ‘ਚੰਗਿਆਈ ਦੀ ਬੁਰਿਆਈ’ ਤੇ ਜਿੱਤ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਕਈ ਦਿਨ ਪਹਿਲਾਂ ਦੁਸਹਿਰੇ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਰਾਮਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਦਿਨ ਸ਼ਾਮ ਦੇ ਸਮੇਂ ਰਾਵਣ, ਮੇਘਨਾਥ ਤੇ ਕੁੰਭਕਰਨ ਤਿੰਨਾਂ ਦੇ ਪੁਤਲਿਆਂ ਨੂੰ ਅੱਗ ਲਗਾਈ ਜਾਂਦੀ ਹੈ। ਪ੍ਰਿੰਸੀਪਲ ਮੈਡਮ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੱਚ ਦੇ ਰਸਤੇ ‘ਤੇ ਚੱਲਣ ਅਤੇ ਚੰਗੇ ਕੰਮ ਕਰਨ ਅਤੇ ਬੁਰਿਆਈ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।

Comments are closed.