ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗੁਵਾਈ ਹੇਠ ਆਪਣੀ ਵੱਖਰੀ ਪਹਿਚਾਣ ਬਨਉਂਦੇ ਹੋਏ ਅੱਗੇ ਵੱਧ ਰਹੀ ਹੈ। ਅੱਜ ਸਕੂਲ ਵਿੱਚ ਵਿਦਿਆਰਥੀਆਂ ਵੱਲੋਂ ਸਵੇਰ ਦੀ ਸਭਾ ਦੌਰਾਨ ਚਾਰਟ ਤੇ ਆਰਟੀਕਲ ਪੇਸ਼ ਕਰਦਿਆਂ ਅੰਤਰਰਾਸ਼ਟਰੀ ਆਫਤ ਘਟਾਉਣ ਦੇ ਦਿਹਾੜੇ ਨੂੰ ਸਮਰਪਿਤ ਵਿਦਿਆਰਥੀਆਂ ਨੂੰ ਕੁਦਤਰੀ ਆਫਤਾਂ ਦੇ ਨੁਕਸਾਨ ਤੋਂ ਬਚਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਆਰਟਕਿਲ ਪੇਸ਼ ਕਰਦੇ ਹੋਏ ਵਿਦਿਆਰਥੀ ਨੇ ਦੱਸਿਆ ਕਿ ਇਹ ਦਿਨ ਹਰ ਸਾਲ 13 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਕੁਦਰਤੀ ਆਫਤਾਂ ਤੋਂ ਬਚਣ ਲਈ ਸਾਵਧਾਨੀਆਂ ਬਾਰੇ ਜਾਗਰੁਕ ਕੀਤਾ ਜਾ ਸਕੇ। ਅੰਤਰਰਾਸ਼ਟਰੀ ਆਫਤ ਘਟਾਉਣ ਦਾ ਦਿਹਾੜਾ 1989 ਵਿੱਚ ਸ਼ੁਰੂ ਕੀਤਾ ਗਿਆ ਸੀ। ਇਹ ਫੈਸਲਾ ਸੰਯੁਕਤ ਰਾਸ਼ਟਰ ਮਹਾਸਭਾ ਦੁਆਰਾ ਇੱਕ ਦਿਨ ਲਈ ਬੁਲਾਏ ਜਾਣ ਤੋਂ ਬਾਅਦ ਕੀਤਾ ਗਿਆ ਸੀ, ਜੋ ਕਿ ਜੋਖਮ-ਜਾਗਰੂਕਤਾ ਅਤੇ ਆਫ਼ਤ ਘਟਾਉਣ ਦੇ ਇੱਕ ਵਿਸ਼ਵਵਿਆਪੀ ਸਭਿਆਚਾਰ ਦੇ ਨਿਰਮਾਣ ਲਈ ਸਮਰਪਿਤ ਹੋਵੇਗਾ। 2015 ਵਿੱਚ, ਤਬਾਹੀ ਦੇ ਜੋਖਮ ਨੂੰ ਘਟਾਉਣ ਬਾਰੇ ਸੰਯੁਕਤ ਰਾਸ਼ਟਰ ਵਿਸ਼ਵ ਦੀ ਤੀਜੀ ਕਾਨਫਰੰਸ ਜੋ ਕਿ ਜਾਪਾਨ ਵਿੱਚ ਆਯੋਜਿਤ ਹੋਈ ਸੀ ਦੌਰਾਨ ਅੰਤਰਰਾਸ਼ਟਰੀ ਭਾਈਚਾਰੇ ਨੇ ਚਰਚਾ ਕੀਤੀ ਕਿ ਕਿਵੇਂ ਕੁਦਰਤੀ ਆਫ਼ਤਾਂ ਸਥਾਨਕ ਪੱਧਰ ‘ਤੇ ਲੋਕਾਂ ਨੂੰ ਉਜਾੜਦੀਆਂ ਹਨ ਤੇ ਲੱਖਾਂ ਲੋਕਾਂ ਦੀ ਮੌਤ ਦਾ ਕਾਰਨ ਬਣਦੀਆਂ ਹਨ। ਇਹਨਾਂ ਜੋਖਮ ਕਾਰਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਫੈਸਲਾ ਕੀਤਾ ਗਿਆ ਕਿ ਆਫਤ ਰਾਹਤ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੋਂ ਬਣਾਉਣ ਦੀ ਜ਼ਰੂਰਤ ਹੈ। ਇਸ ਦਿਨ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀਆਂ ਨੁੰ ਇਹਨਾਂ ਕੁਦਰਤੀ ਆਫਤਾਂ ਤੋਂ ਬਚਣ ਲਈ ਕੁਝ ਤਰੀਕੇ ਦੱਸੇ ਜਿਵੇਂ ਕਿ ਅਗਰ ਤਾਂ ਭੂਚਾਲ ਆਇਆ ਹੋਵੇ ਤਾਂ ਕਿਸੇ ਖੁੱਲੇ ਮੈਦਾਨ ਵਿੱਚ ਪਹੁੰਚ ਜਾਣਾ ਚਾਹੀਦਾ ਹੈ ਜਿੱਥੇ ਬਿਲਡਿੰਗਾਂ ਤੇ ਦਰਖਤਾਂ ਤੋਂ ਦੂਰ ਖੜਿਆ ਜਾ ਸਕੇ। ਅਗਰ ਪਾਣੀ ਦਾ ਹੜ ਆ ਗਿਆ ਹੋਵੇ ਤਾਂ ਕਿਸੇ ਸੁਰੱਖਿਅਤ ਜਗਾ ਤੇ ਜਾਣ ਤੋਂ ਪਹਿਲਾਂ ਆਪਣੇ ਨਾਲ ਜਿਹਨਾਂ ਹੋ ਸਕੇ ਪੀਣ ਵਾਲਾ ਪਾਣੀ ਤੇ ਜਰੂਰੀ ਦਵਾਈਆਂ ਆਦਿ ਇਕੱਠਾ ਕਰਕੇ ਲੈ ਜਾਣਾ ਚਾਹੀਦਾ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਇਸ ਤਰਾਂ ਦੇ ਆਰਟਕਿਲ ਵਿਦਿਆਰਥੀਆਂ ਤੋਂ ਤਿਆਰ ਕਰਵਾਉਣ ਦਾ ਮੁੱਖ ਉਦੇਸ਼ ਉਹਨਾਂ ਦੇ ਗਿਆਨ ਵਿੱਚ ਵਾਧਾ ਕਰਨਾ ਹੈ ਤਾਂ ਜੋ ਉਹ ਕਿਸੇ ਵੀ ਅਣ-ਸੁਖਾਵੀਂ ਘਟਨਾਂ ਵਾਪਰਨ ਦੇ ਦੌਰਾਨ ਆਪਣਾ ਤੇ ਹੋਰ ਲੋਕਾਂ ਦਾ ਵੀ ਬਚਾਅ ਕਰ ਸਕਣ। ਸਕੂਲ ਵਿੱਚ ਅਕਸਰ ਇਸ ਤਰਾਂ ਦੇ ਦਿਨਾਂ ਦੀ ਮਹਤੱਤਾ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਉਹਨਾਂ ਦਾ ਬੋਧਿਕ ਵਿਕਾਸ ਵੀ ਹੋ ਸਕੇ ਜਿਸ ਨਾਲ਼ ਸਕੂਲ ਦਾ ਮੁੱਖ ਮੰਤਵ ਜੋ ਕਿ ਵਿਦਿਆਰਥੀਆਂ ਦਾ ਸਰਵ ਪੱਖੀ ਵਿਕਾਸ ਕਰਨਾ ਹੈ, ਉਹ ਵੀ ਪੂਰਾ ਹੋ ਜਾਂਦਾ ਹੈ
Comments are closed.