Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਸਮਰ ਕੈਂਪ ਦੋਰਾਨ ਇੰਡੋਰ ਐਕਟੀਵਿਟੀਆਂ ਕਰਵਾਈਆਂ ਗਈਆਂ

ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਚੱਲ ਰਹੇ ਸਮਰ ਕੈਂਪ ਦੋਰਾਨ ਵਿਦਿਆਰਥੀਆਂ ਲਈ ਇੰਡੋਰ ਐਕਟੀਵਿਟੀਆਂ ਕਰਵਾਈਆਂ ਗਈਆਂ। ਜਿਸ ਵਿੱਚ ਵਿਦਿਆਰਥੀਆਂ ਨੇ ਫੂਡ ਕ੍ਰਾਫਟ, ਸਿੰਗਿੰਗ, ਮਹਿੰਦੀ ਡਿਜ਼ਾਇਨ, ਆਰਟ ਐਂਡ ਕਰਾਫਟ, ਡਰਇੰਗ, ਫਨ ਗੇਮਜ਼ ਦਾ ਮਜ਼ਾ ਲਿਆ। ਇਸ ਦੇ ਨਾਲ ਹੀ ਅੱਜ ਕਲਾਸ ਪਹਿਲੀ ਤੋਂ ਚੋਥੀ ਦੇ ਵਿਦਿਆਰਥੀਆਂ ਨੇ ਲੱਕੀ ਡਿੱਪ ਅਤੇ ਸ਼ੂਟਿੰਗ ਬੈਲੂਨ ਦਾ ਆਨੰਦ ਲਿਆ। ਸਮਰ ਕੈਂਪ ਦੋਰਾਨ ਸਕੂਲ਼ ਵੱਲੋਂ ਕਰਵਾਈਆਂ ਜਾ ਰਹੀਆਂ ਇਹਨਾਂ ਐਕਟੀਵਿਟੀਆਂ ਤੇ ਵੱਖ-ਵੱਖ ਕਲਾਸਾਂ ਵਿੱਚ ਵਿਦਿਆਰਥੀ ਬੜੇ ਹੀ ਉਤਸ਼ਾਹ ਨਾਲ ਭਾਗ ਲੈ ਰਹੇ ਹਨ ਤੇ ਹਰ ਰੋਜ਼ ਨਵੇਂ ਗੁਰ ਸਿੱਖ ਰਹੇ ਹਨ। ਅੱਜ ਇੰਡੋਰ ਐਕਟੀਵਿਟੀਆਂ ਦੋਰਾਨ ਫੂਡ ਕ੍ਰਾਫਟ ਦੀ ਕਲਾਸ ਵਿੱਚ ਵਿਦਿਆਰਥੀਆਂ ਨੇ ਮੇਜ਼ਬਾਨੀ ਦੇ ਗੁਰ ਸਿੱਖੇ ਕਿ ਜਦੋਂ ਘਰ ਵਿੱਚ ਮਹਿਮਾਨ ਆਉਂਦੇ ਹਨ ਤਾਂ ਕਿਸ ਤਰਾਂ ਉਹਨਾਂ ਦੀ ਮੇਜ਼ਬਾਮਨੀ ਕਰਨੀ ਚਾਹੀਦੀ ਹੈ ਤੇ ਕਿਵੇਂ ਉਹਨਾਂ ਲਈ ਥੋੜੇ ਸਮੇਂ ਚ ਬਣਣ ਵਾਲੀਆਂ ਡਿਸ਼ ਨੂੰ ਤਿਆਰ ਕੀਤਾ ਜਾ ਸਕਦਾ ਹੈ। ਪਿਛਲੇ ਸਾਲਾਂ ਦੋਰਾਨ ਇਹ ਸਮਰ ਕੈਂਪ ਕੇਵਲ ਤੀਸਰੀ ਕਲਾਸ ਤੋਂ ਸ਼ੁਰੂ ਕੀਤਾ ਜਾਂਦਾ ਰਿਹਾ ਹੈ, ਪਰ ਇਸ ਸਾਲ ਇਹ ਕੈਂਪ ਨਰਸਰੀ ਕਲਾਸ ਤੋਂ ਸ਼ੁਰੂ ਕੀਤਾ ਗਿਆ। ਨੰਨੇ-ਮੁੰਨੇ ਬੱਚੇ ਡਰਾਇੰਗ ਤੇ ਪੇਟਿੰਗ ਆਦਿ ਦੇ ਗੁਰ ਸਿੱਖ ਰਹੇ ਹਨ। ਉਹਨਾਂ ਨੇ ਬਹੁਤ ਸੋਹਣੀਆਂ ਡਰਾਇੰਗਾਂ ਬਣਾਈਆਂ ਜਿਹਨਾਂ ਵਿੱਚ ਉਹਨਾਂ ਨੇ ਕਾਟਨ ਪੇਟਿੰਗ, ਕਟਿੰਗ-ਪੇਸਟਿੰਗ, ਰੰਗ ਭਰਨਾ, ਪਾਣੀ ਵਾਲੇ ਰੰਗਾ ਨਾਲ ਫਿੰਗਰ ਪੇਟਿੰਗ ਕੀਤੀ। ਇਸ ਦੋਰਾਨ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਇਸ ਸਾਲ ਇਹ ਕੈਂਪ ਨਰਸਰੀ ਦੇ ਬੱਚਿਆ ਲਈ ਵੀ ਲਗਾਇਆ ਗਿਆ ਕਿਉਂਕਿ ਤਿੰਨ-ਚਾਰ ਸਾਲ ਦੀ ਉਮਰ ਵਿੱਚ ਬੱਚਿਆ ਦਾ ਦਿਮਾਗ ਹਰ ਗੱਲ ਨੂੰ ਬਹੁਤ ਜਲਦੀ ਸਮਝ ਲੈਂਦਾ ਹੈ ਤੇ ਉਹਨਾਂ ਦੀ ਨੀਂਵ ਪੱਕੀ ਹੁੰਦੀ ਹੈ। ਅਗਰ ਹੁਣ ਤੋਂ ਹੀ ਉਹਨਾਂ ਵਿੱਚ ਇਹ ਗੁਣ ਪੈਦਾ ਕਰ ਦਿੱਤੇ ਜਾਣ ਤਾਂ ਅੱਗੇ ਚੱਲ ਕੇ ਉਹ ਆਪਣੀ ਇਸ ਕਲਾ ਨੂੰ ਵਧਾ ਸਕਦੇ ਹਨ ਤੇ ਜਿੰਦਗੀ ਚ ਕੁੱਝ ਵੱਖਰਾ ਵੀ ਕਰ ਸਕਦੇ ਹਨ।ਉਹਨਾਂ ਅੱਗੇ ਦੱਸਿਆ ਕਿ ਸਕੂਲ ਹਰ ਸਮੇਂ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਲਈ ਕਈ ਤਰਾਂ ਦੇ ਪਲੇਟਫਾਰਮ ਮੁਹੱਈਆ ਕਰਵਾਉਣ ਵਿੱਚ ਮੋਹਰੀ ਰਹਿੰਦਾ ਹੈ। ਅੱਗੇ ਚੱਲ ਕੇ ਇਸ ਸਮਰ ਕੈਂਪ ਦੋਰਾਨ ਵਿਦਿਆਰਥੀਆਂ ਵਿੱਚ ਖੇਡ ਭਾਵਨਾ ਪੈਦਾ ਕਰਨ ਲਈ ਉਹਨਾਂ ਦੇ ਵੱਖ-ਵੱਖ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਸਕੂਲ ਵਿੱਚ ਲਗਭਗ 38 ਖੇਡਾਂ ਅਤੇ 21 ਟ੍ਰੈਕ ਐਂਡ ਫੀਲਡ ਈਵੈਂਟ ਵਿਦਿਆਰਥੀਆਂ ਲਈ ਮੋਜੂਦ ਹਨ। ਉਹ ਆਪਣੀ ਮਨ-ਪਸੰਦ ਦੀ ਖੇਡ ਵਿੱਚ ਭਾਗ ਲੈ ਸਕਦੇ ਹਨ ਤੇ ਅੱਗੇ ਚੱਲ ਕੇ ਉਹ ਜੇਤੂ ਰਹਿ ਕੇ ਆਪਣੇ ਮਾਪਿਆਂ, ਸਕੂਲ, ਜ਼ਿਲੇ ਤੇ ਦੇਸ਼ ਦਾ ਨਾਂਅ ਅੰਤਰ-ਰਾਸ਼ਟਰੀ ਪੱਧਰ ਤੱਕ ਵੀ ਚਮਕਾ ਸਕਦੇ ਹਨ। ਅੰਤ ਵਿੱਚ ਉਹਨਾਂ ਕਿਹਾ ਕਿ ਸਕੂਲ ਹੀ ਐਸੀ ਇੱਕ ਜਗਾ ਹੈ ਜਿਸ ਵਿੱਚ ਵਿਦਿਆਰਥੀ ਵੱਖ-ਵੱਖ ਤਰਾਂ ਦੀਆਂ ਕਲਾਵਾਂ ਨੂੰ ਆਪਣੇ ਅੰਦਰੋ ਬਾਹਰ ਕੱਢ ਸਕਦੇ ਹਨ। ਬਲੂਮਿੰਗ ਬਡਜ਼ ਸਕੂਲ ਵਿੱਚ ਵਿਦਿਆਰਥਆਂ ਲਈ ਹਰ ਪਲੇਟਫਾਰਮ ਮੋਜੂਦ ਹੈ ਜਿੱਥੇ ਉਹ ਆਪਣੇ ਅੰਦਰ ਛੁਪੀ ਕਲਾ ਨੂੰ ਉਜਾਗਰ ਕਰ ਸਕਦੇ ਹਨ।

Comments are closed.