Latest News & Updates

ਬਲੂਮਿੰਗ ਬਡਜ਼ ਏ.ਬੀ.ਸੀ. ਮੋਂਟੈਸਰੀ ਸਕੂਲ ਵਿੱਚ ਸਮਰ ਕੈਂਪ ਦੋਰਾਨ ਵਿਦਿਆਰਥੀਆਂ ਨੇ ਫੰਨ ਗੇਮਜ਼ ਦਾ ਆਨੰਦ ਮਾਣਿਆ

ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾਵਾਂ ਬੀ.ਬੀ.ਐੱਸ ਗਰੁੱਪ ਦਾ ਹੀ ਹਿੱਸਾ ਬਲੂਮਿੰਗ ਬਡਜ਼ ਏ.ਬੀ.ਸੀ ਮੋਂਟੈਸਰੀ ਸਕੂਲ ਵਿੱਚ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਚੱਲ ਰਹੇ ਸਮਰ ਕੈਂਪ ਦੋਰਾਨ ਵਿਦਿਆਰਥੀਆਂ ਨੇ ਫੰਨ ਗੇਮਜ਼ ਦਾ ਆਨੰਦ ਮਾਣਿਆ। ਸਕੂਲ ਵਿੱਚ ਸਮਰ ਕੈਂਪ ਦੋਰਾਨ ਵੱਖ-ਵੱਖ ਐਟੀਵਿਟੀਆਂ ਕਰਵਾਈਆਂ ਜਾ ਰਹੀਆਂ ਹਨ ਜਿਹਨਾਂ ਵਿੱਚ ਵਿਦਿਆਰਥੀਆਂ ਦੇ ਮਜ਼ੇ ਲਈ ਫੰਨ ਗੇਮਜ਼ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਜਿਸ ਵਿੱਚ ਵਿਦਿਆਰਥੀ ਫਿਸ਼ਿੰਗ, ਇੰਡੋਰ ਬਾਸਕਟ-ਬਾਲ, ਜੰਪਿੰਗ ਮੌਂਕੀ, ਕਲੇਅ ਫੰਨ, ਰਿਮੋਟ ਹੈਲੀਕਾਪਟਰ, ਡਾਰਟ ਸ਼ੁਟਿੰਗ, ਬਾਲਿੰਗ, ਆਦਿ ਹਨ। ਨੰਨੇ-ਮੁੰਨੇ ਬੱਚੇ ਇਹਨਾਂ ਖੇਡਾਂ ਦਾ ਭਰਪੂਰ ਆਨੰਦ ਮਾਣ ਰਹੇ ਹਨ। ਗਰਮੀ ਤੋਂ ਨਿਜਾਤ ਪਉਣ ਲਈ ਸਕੂਲ ਵਿੱਚ ਸਪਲੈਸ਼ ਪੂਲ ਤੇ ਸੈਂਡ ਪਿਟ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਜਿਸ ਵਿੱਚ ਉਹ ਵੱਖ-ਵੱਖ ਸਾਂਚਿਆ ਵਿੱਚ ਰੇਤ ਭਰ ਕੇ ਮਾਡਲ ਬਣਾਉਂਦੇ ਹਨ। ਇਸ ਦੋਰਾਨ ਸਕੂਲ ਪ੍ਰਿੰਸੀਪਲ ਸੋਨੀਆ ਸ਼ਰਮਾ ਨੇ ਦੱਸਿਆ ਕਿ ਸਕੂਲ ਵਿੱਚ ਚੱਲ ਰਹੇ ਸਮਰ ਕੈਂਪ ਦੋਰਾਨ ਵਿਦਿਆਰਥੀਆਂ ਨੂੰ ਸਵੇਰ ਦੀ ਪ੍ਰਾਥਨਾ ਸਭਾ ਤੋਂ ਬਾਅਦ ਪੀ.ਟੀ. ਐਕਰਸਾਇਸ ਵੀ ਕਰਵਾਈ ਜਾਂਦੀ ਹੈ ਤਾਂ ਕਿ ਉਹ ਸਰੀਰਕ ਤੌਰ ਤੇ ਫਿਟ ਰਹਿਣ। ਵਿਦਿਆਰਥੀਆਂ ਦੇ ਫੰਨ ਲਈ ਕਈ ਤਰਾਂ ਦੀਆਂ ਇੰਡੋਰ ਖੇਡਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਸਮਰ ਕੈਂਪ ਦੋਰਾਨ ਵਿਦਿਆਰਥੀਆਂ ਨੂੰ ਕਲੇਅ ਮਾਡਲਿੰਗ, ਡਰਾਇੰਗ, ਪੇਟਿੰਗ ਤੇ ਹੋਰ ਐਕਟੀਵਿਟੀਆਂ ਵੀ ਕਰਵਾਈਆਂ ਗਈਆਂ ਹਨ। ਉਹਨਾਂ ਦੇ ਫੰਨ ਲਈ ਸਕੂਲ ਵਿੱਚ ਝੁਲੇ, ਰਿਮੋਟ ਕੰਟਰੋਲ ਜੀਪਾਂ ਤੇ ਕਾਰਾਂ ਵੀ ਮੋਜੂਦ ਹਨ ਜਿਹਨਾਂ ਵਿੱਚ ਬੈਠ ਕੇ ਬੱਚੇ ਬਹੁਤ ਖੁਸ਼ ਹੁੰਦੇ ਹਨ। ਇਸ ਸਮਰ ਕੈਂਪ ਦੋਰਾਨ ਵਿਦਿਆਰਥੀ ਬਹੁਤ ਹੀ ਉਤਸੁਕਤਾ ਨਾਲ ਸਕੂਲ ਵਿੱਚ ਆ ਰਹੇ ਹਨ ਤੇ ਕੈਂਪ ਦਾ ਪੂਰਾ ਆਨੰਦ ਮਾਣ ਰਹੇ ਹਨ।

Comments are closed.