ਜ਼ਿਲ੍ਹਾ ਮੋਗਾ ਦੀਆਂ ਨਾਮਵਰ ਅਤੇ ਸਿਰਮੌਰ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਗਰੁੱਪ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗਾ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ-ਚੰਦਨਵਾਂ,ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਵਿਖੇ ਚੱਲ ਰਹੇ 10 ਦਿਵਸੀ ਸਮਰ ਕੈਂਪ ਦਾ 7ਵਾਂ ਦਿਨ ਇੰਡੌਰ ਐਕਟੀਵਿਟੀਸ ਦੇ ਨਾਂ ਰਿਹਾ । ਇਸ ਸਮਰ ਕੈਂਪ ਦਾ ਵਿਦਿਆਰਥੀਆਂ ਵੱਲੋਂ ਖੂਬ ਆਨੰਦ ਮਾਨਿਆ ਜਾ ਰਿਹਾ ਹੈ , ਕਿਉਂਕਿ ਕੋਵਿਡ-19 ਮਹਾਂਮਾਰੀ ਦੇ ਪ੍ਰਕੋਪ ਤੋਂ ਬਾਅਦ ਜਦੋਂ ਜ਼ਿੰਦਗੀ ਪੱਟੜੀ ਤੇ ਮੁੜੀ ਹੈ ਤਾਂ ਇਸ ਤੋਂ ਬਾਅਦ ਸਮਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ।ਇਸ ਸਮਰ ਕੈਂਪ ਨੂੰ ਆਯੋਜਨ ਕੀਤੇ ਜਾਣ ਦਾ ਮੁੱਖ ਮੰਤਵ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੈ ।ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਦੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਦੀ ਹਮੇਸ਼ਾ ਇਹ ਸੋਚ ਰਹੀ ਹੈ ਕਿ ਉਹਨਾਂ ਦੀਆਂ ਸੰਸਥਾਵਾਂ ਵਿੱਚ ਪੜਿਆ ਹਰ ਵਿਦਿਆਰਥੀ ਜ਼ਿੰਦਗੀ ਦੇ ਹਰ ਪਹਿਲੂ ਤੇ ਕਾਮਯਾਬ ਰਹੇ। ਬੀ.ਬੀ.ਐਸ ਚੰਦਨਵਾਂ ਵਿਖੇ ਚੱਲ ਰਹੇ ਸਮਰ ਕੈਂਪ ਦੇ 7ਵੇਂ ਦਿਨ ਵਿਦਿਆਰਥੀਆਂ ਵੱਲੋਂ ਪ੍ਰਮਾਤਮਾ ਦੀ ਬੰਦਗੀ ਤੋਂ ਬਾਅਦ ਯੋਗਾ ਕਲਾਸਿਜ਼ ਅਟੈਂਡ ਕੀਤੀਆਂ ਗਈਆਂ ।7ਵਾਂ ਦਿਨ ਇੰਡੌਰ ਐਕਟੀਵਿਟਿਸ ਅਤੇ ਇੰਡੌਰ ਖੇਡਾਂ ਦੇ ਨਾਂ ਰਿਹਾ ।ਵਿਦਿਆਰਥੀਆਂ ਵੱਲੋਂ ਸਕੂਲ ਕੈਂਪਸ ਵਿਖੇ ਬੈਡਮਿੰਟਨ,ਸ਼ਤਰੰਜ,ਕੈਰਮ,ਜੰਪਿੰਗ ਬਾਲਜ਼ ਅਤੇ ਟੇਬਲ ਟੈਨਿਸ ਖੇਡਾਂ ਦਾ ਆਨੰਦ ਮਾਨਿਆ ਗਿਆ । ਇਸ ਮੌਕੇ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਵੱਲੋਂ ਦੱਸਿਆ ਗਿਆ ਕਿ ਇਸ ਸਮਰ ਕੈਂਪ ਵਿੱਚ ਜੋ ਵਿਦਿਆਰਥੀਆਂ ਵਿੱਚ ਮੁਕਾਬਲੇ ਕਰਵਾਏ ਗਏ ਹਨ ਜਿਵੇਂ ਕਿ ਆਰਟ ਐਂਡ ਕਰਾਫਟ ਅਤੇ ਮਹਿੰਦੀ ਮੁਕਾਬਲੇ , ਉਹਨਾਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਸਕੂਲ ਮੈਨੇਜਮੈਂਟ ਵੱਲ਼ੋਂ ਸਨਮਾਨਿਤ ਕੀਤਾ ਜਾਵੇਗਾ।
Comments are closed.