ਜ਼ਿਲ੍ਹਾ ਮੋਗਾ ਦੀਆਂ ਸਿਰਮੌਰ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ਼ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ , ਪਿੰਡ-ਚੰਦਨਵਾਂ, ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਵਿਖੇ ਚੱਲ਼ ਰਿਹਾ ਦੱਸ ਰੋਜ਼ਾ ਸਮਰ ਕੈਂਪ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ ।ਗੌਰਤਲਬ ਹੈ ਕਿ ਕੋਵਿਡ-19 ਮਹਾਂਮਾਰੀ ਤੋਂ ਪਹਿਲਾਂ ਇਸ ਸਮਰ ਕੈਂਪ ਦਾ ਆਯੋਜਨ ਹਰ ਸਾਲ ਬੀ.ਬੀ.ਐਸ ਚੰਦਨਵਾਂ ਵਿਖੇ ਕੀਤਾ ਜਾਂਦਾ ਸੀ , ਪਰ ਕੋਵਿਡ-19 ਮਹਾਂਮਾਰੀ ਕਾਰਨ ਦੋ ਸਾਲ ਇਸ ਸਮਰ ਕੈਂਪ ਦਾ ਆਯੋਜਨ ਨਹੀਂ ਹੋ ਸਕਿਆ ।ਇਸ ਕਰਕੇ ਦੋ ਸਾਲ ਬਾਅਦ ਇਸ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ।ਇਸ ਕਰਕੇ ਵਿਦਿਆਰਥੀਆਂ ਵਿੱਚ ਇਸ ਸਮਰ ਕੈਂਪ ਦਾ ਖਾਸਾ ਉਤਸਾਹ ਪਾਇਆ ਗਿਆ ।ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਸੰਸਥਾਵਾਂ ਜਿੱਥੋਂ ਦੇ ਵਿਦਿਆਰਥੀ ਪੜਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰ ਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕਰ ਰਹੇ ਹਨ , ਇਹਨਾਂ ਸੰਸਥਾਵਾਂ ਦੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਦੀ ਇਹ ਅਗਾਂਹਵਧੂ ਸੋਚ ਹੈ ਕਿ ਉਹਨਾਂ ਦੀਆਂ ਸੰਸਥਾਵਾਂ ਵਿੱਚ ਪੜੇ ਹਰ ਵਿਦਿਆਰਥੀ ਅੰਦਰ ਛੁੱਪੀ ਹੋਈ ਕਲਾ ਉਜਾਗਰ ਹੋਏ ਅਤੇ ਉਹ ਜ਼ਿੰਦਗੀ ਦੇ ਹਰ ਖੇਤਰ ਵਿੱਚ ਕਾਮਯਾਬ ਹੋਵੇ ।ਸਾਲ 2022 ਦੇ 10 ਦਿਵਸੀ ਸਮਰ ਕੈਂਪ ਮਿਤੀ 11.06.2022 ਨੂੰ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ । ਗੱਲਬਾਤ ਕਰਦਿਆਂ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਵੱਲ਼ੋਂ ਦੱਸਿਆ ਗਿਆ ਕਿ ਸਮਰ ਕੈਂਪ ਵਿੱਚ ਕਰਵਾਈ ਗਈ, ਹਰ ਐਕਟੀਵਿਟੀ ਵਿੱਚ ਵਿਦਿਆਰਥੀਆਂ ਵੱਲ਼ੋਂ ਵੱਧ ਚੜ ਕੇ ਹਿੱਸਾ ਲਿਆ ਗਿਆ ।ਇਸ ਸਮਰ ਕੈਂਪ ਵਿੱਚ ਹੌਬੀ ਕਲਾਸਿਜ਼ ਦਾ ਵੀ ਆਯੋਜਨ ਕੀਤਾ ਗਿਆ ਜਿਵੇਂ ਕਿ ਵਿਦਿਆਰਥੀ ਆਪਣੀ ਰੂਚੀ ਮੁਤਾਬਕ ਆਪਣੀ ਮਨਪਸੰਦ ਐਕਟੀਵਿਟੀ ਵਿੱਚ ਹਿੱਸਾ ਲੈ ਸਕਦੇ ਸਨ ਜਿਵੇਂ ਕਿ ਆਰਟ ਐਂਡ ਕਰਾਫਟ, ਡਾਂਸ, ਕੂਕਿੰਗ, ਮਹਿੰਦੀ ਡਿਜ਼ਾਇਨ, ਫੈਸ਼ਨ ਡਿਜ਼ਾਇਨਿੰਗ ਅਦਿ ।ਇਸ ਸਮਰ ਕੈਂਪ ਦੀ ਸ਼ੁਰੂਆਤ ਰੋਜ਼ਾਨਾ ਪ੍ਰਮਾਤਮਾ ਦੀ ਬੰਦਗੀ ਤੋਂ ਬਾਅਦ ਯੋਗਾ ਕਲਾਸਿਜ਼ ਨਾਲ ਹੁੰਦੀ ਸੀ ਤਾਂ ਕਿ ਵਿਦਿਆਰਥੀਆਂ ਦੀ ਵਧੀਆ ਸਿਹਤ ਬਣੀ ਰਹੇ ।ਵਿਦਿਆਰਥੀਆਂ ਨੂੰ ਕੂਕਿੰਗ ਦੇ ਗੁਰ ਸਿਖਾਏ ਗਏ ਤਾਂ ਕਿ ਉਹ ਘਰ ਦੀ ਰਸੋਈ ਵਿੱਚ ਮਹਿਮਾਨ ਆਉਣ ਤੇ ਆਪਣੀ ਮਾਤਾ ਜੀ ਦੀ ਮਦਦ ਕਰ ਸਕਣ । ਵਿਦਿਆਰਥਣ ਲਵਪ੍ਰੀਤ ਕੌਰ ਵਾਸੀ ਪਿੰਡ- ਚੰਦਨਵਾਂ ਵੱਲੋਂ ਵੀ ਦੱਸਿਆ ਗਿਆ ਕਿ ਇਸ ਸਮਰ ਕੈਂਪ ਵਿੱਚ ਸਿੱਖੀ ਕੂਕਿੰਗ ਕਾਰਨ ਉਹ ਘਰ ਆਪਣੇ ਮਾਤਾ ਜੀ ਦੀ ਰਸੋਈ ਵਿੱਚ ਮਦਦ ਕਰਵਾਉਂਦੀ ਹੈ ।ਅੱਜ ਦੇ ਦਿਨ ਚੱਲ ਰਹੇ ਸਮਰ ਕੈਂਪ ਦੀ ਕਲੌਸਿੰਗ ਸੈਰਮਨੀ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਗਰੁੱਪ ਚੇਅਰਪਰਸਨ ਮੈਡਮ ਕਮਲ ਸੈਣੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ । ਉਹਨਾਂ ਵੱਲੋਂ ਕਿਹਾ ਗਿਆ ਕਿ ਬੀ.ਬੀ.ਐਸ ਚੰਦਨਵਾਂ ਦਾ ਸਮੂਹ ਸਟਾਫ ਵਧਾਈ ਦਾ ਪਾਤਰ ਹੈ ਕਿ ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਇਹਨਾਂ ਕੁੱਝ ਸਿਖਾਇਆ ਗਿਆ । ਇਸ ਮੌਕੇ ਪ੍ਰਾਈਮਰੀ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਬਹੁਤ ਵਧੀਆ ਡਾਂਸ ਪੇਸ਼ ਕੀਤੇ ਗਏ । ਸੀਨੀਅਰ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾ ਪੇਸ਼ ਕੀਤਾ ਗਿਆ ।ਮੈਡਮ ਕਮਲ ਸੈਣੀ ਵੱਲੋਂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਵਿਦਿਆਰਥੀ ਗਰਮੀ ਦੀਆਂ ਛੁੱਟੀਆਂ ਵਿੱਚ ਜੋ ਉਹਨਾਂ ਨੂੰ ਸਮਰ ਕੈਂਪ ਵਿੱਚ ਕੂਕਿੰਗ ਸਿਖਾਈ ਗਈ ਹੈ, ਉਹਨਾਂ ਗੁਰਾਂ ਨਾਲ ਆਪਣੀਆਂ ਮਾਤਾਵਾਂ ਦੀ ਮਦਦ ਕਰਨ । ਇਸ ਮੌਕੇ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਵੱਲੋਂ ਸਕੂਲ ਮੈਨੇਜਮੈਂਟ ਦਾ ਵਧੀਆ ਪਲੇਟਫਾਰਮ ਉਪਲੱਬਧ ਕਰਵਾਉਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ।
Comments are closed.