ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਸਕੂਲ ਕੈਂਪਸ ਵਿੱਚ ਅੰਤਰ ਰਾਸ਼ਟਰੀ ਯੋਗ ਦਿਵਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਐੱਨ.ਸੀ.ਸੀ. ਵਿੰਗ 5ਵੀਂ ਪੰਜਾਬ ਗਰਲਜ਼ ਬਟਾਲਿਅਨ, ਮੋਗਾ ਦੇ ਸਹਿਯੋਗ ਨਾਲ ਜ਼ਿਲੇ ਦੇ ਤਕਰੀਬਨ 100 ਦੇ ਕਰੀਬ ਐੱਨ.ਸੀ.ਸੀ. ਕੈਡਿਡਾਂ ਵੱਲੋਂ ਯੋਗ ਦੇ ਵੱਖ-ਵੱਖ ਆਸਨ ਕੀਤੇ ਗਏ ਜਿਵੇਂ ਕਿ ਸੂਰਜ ਨਮਸਕਾਰ, ਵਿ੍ਰਕਸ਼ਾਸਨ, ਤਾੜਆਸਨ, ਪਦਮਆਸਨ, ਵਜਰਾਸਨ ਅਤੇ ਅਲੋਮ-ਵਿਲੋਮ ਆਦਿ। ਇਸ ਮੌਕੇ ਸਕੂਲ ਐੱਨ.ਸੀ.ਸੀ. ਕੈਡਿਡਾਂ ਵੱਲੋਂ ਸਟੇਜ ਉੱਪਰ ਯੋਗ ਆਸਨ ਕਰਵਾਏ ਤੇ ਸਟਾਫ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੀ ਵਾਰ ਯੋਗ ਦਿਵਸ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਸੱਦੇ ਤੇ ਪੂਰੇ ਵਿਸ਼ਵ ਵਿੱਚ 21 ਜੂਨ 2015 ਨੂੰ ਮਨਾਇਆ ਗਿਆ ਸੀ ਅਤੇ ਇਸ ਤੋਂ ਬਾਅਦ ਹਰ ਸਾਲ ਇਹ ਦਿਨ ਸਿਹਤ ਪ੍ਰੇਮੀਆਂ ਵੱਲੋਂ ਪੂਰੇ ਜੋਸ਼ ਅਤੇ ਉਤਸਾਹ ਨਾਲ ਮਣਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਯੋਗ ਦਿਵਸ ਮਨਾਉਣ ਦਾ ਮੁੱਖ ਮੰਤਵ ਵੱਧ ਤੋਂ ਵੱਧ ਲੋਕਾਂ ਨੂੰ ਯੋਗ ਅਭਿਆਸ ਨਾਲ ਜੋੜਣਾ ਹੈ ਤਾਂ ਕਿ ਉਹਨਾਂ ਸਰੀਰਕ ਅਤੇ ਮਾਨਸਿਕ ਵਿਕਾਸ ਹੋ ਸਕੇ। ਉਹਨਾਂ ਅੱਗੇ ਕਿਹਾ ਕਿ ਵਿਦਿਆਰਥੀ ਜੀਵਨ ਨਾਲ ਸਬੰਧਿਤ ਔਕੜਾਂ, ਪਰੇਸ਼ਾਨੀਆਂ ਅਤੇ ਮਿਹਨਤ ਦੇ ਲੈਵਲ ਨੂੰ ਦੇਖਿਆ ਜਾਵੇ ਤਾਂ ਯੋਗ ਦਾ ਅਭਿਆਸ ਇੱਕ ਪ੍ਰਭਾਵਸ਼ਾਲੀ ਹੱਲ ਹੋ ਸਕਦਾ ਹੈ ਜੋ ਤੇਜ਼ ਦਿਮਾਗ, ਤੰਦਰੁਸਤ ਦਿਲ ਅਤੇ ਤੰਦਰੁਸਤ ਸਰੀਰ ਨੂੰ ਪਾਉਣ ਵਿੱਚ ਸਹਾਇਕ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਭਾਰਤ ਦੇਸ਼ ਮੁੱਢ ਤੋਂ ਹੀ ਰਿਸ਼ੀਆਂ ਮੁਨੀਆਂ ਦੀ ਧਰਤੀ ਰਿਹਾ ਹੈ ਜਿੰਨ੍ਹਾਂ ਨੇ ਯੋਗ ਅਭਿਆਸ ਦੇ ਨਾਲ ਕਈ ਤਰ੍ਹਾਂ ਦੀਆਂ ਸ਼ਰੀਰਿਕ, ਮਾਨਸਿਕ ਅਤੇ ਅਧਿਆਤਮਕ ਸ਼ਕਤੀਆਂ ਹਾਸਲ ਕੀਤੀਆਂ। ਮੰਨਿਆ ਜਾਂਦਾ ਹੈ ਕਿ ਯੋਗਾ ਵੈਦਿਕ ਕਾਲ ਤੋਂ ਹੋਂਦ ਵਿੱਚ ਆਇਆ ਤੇ ਹਜ਼ਾਰਾਂ ਸਾਲਾਂ ਤੋਂ ਭਾਰਤੀ ਜੀਵਨ ਸ਼ੈਲੀ ਦਾ ਹਿੱਸਾ ਰਿਹਾ ਹੈ। ਯੋਗ ਗਿਆਨ, ਕਰਮ ਅਤੇ ਸ਼ਰਧਾ ਦਾ ਆਦਰਸ਼ ਮਿਸ਼ਰਣ ਹੈ। ਉਹਨਾਂ ਦੱਸਿਆ ਕਿ 21 ਜੂਨ ਦਾ ਦਿਨ ਸਾਲ ਦਾ ਸਭ ਤੋਂ ਵੱਡਾ ਦਿਨ ਹੁੰਦਾ ਹੈ। ਜਿਸ ਕਰਕੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਨੇ ਯੁਨਾਇਟਡ ਨੇਸ਼ਨ ਦੀ ਜਨਰਲ ਅਸੈਂਬਲੀ ਮੌਕੇ 2014 ਵਿੱਚ ਇਹ ਦਿਨ ਅੰਤਰ ਰਾਸ਼ਟਰੀ ਯੋਗ ਦਿਵਸ ਲਈ ਚੁਣਿਆ ਤੇ 2015 ਤੋਂ ਇਸ ਨੂੰ ਅਧਿਕਾਰਿਤ ਤੌਰ ਤੇ ਮਨਾਉਣਾ ਸ਼ੁਰੂ ਕੀਤਾ ਗਿਆ। ਉਹਨਾਂ ਵਿਦਿਆਰਥੀਆਂ ਦੁਆਰਾ ਕੀਤੇ ਗਏ ਵੱਖ-ਵੱਖ ਯੋਗ ਆਸਨਾਂ ਤੋਂ ਹੋਣ ਵਾਲੇ ਲਾਭ ਦੀ ਜਾਣਕਾਰੀ ਵੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਸੂਰਜਨਮਸਕਾਰ ਭਾਰ ਘਟਾਉਣ, ਹੱਡੀਆਂ ਮਾਸਪੇਸ਼ੀਆਂ ਨੂੰ ਮਜਬੂਤ ਕਰਨ ਅਤੇ ਪਾਚਨ ਪ੍ਰਣਾਲੀ ਨੂੰ ਬਿਹਤਰ ਕਰਨ ਵਿੱਚ ਸਹਾਇਕ ਹੁੰਦਾ ਹੈ, ਤਾੜਆਸਨ ਸਾਡੇ ਸ਼ਰੀਰ ਦੀ ਗਲਤ ਮੁੱਦਰਾ ਵਿੱਚ ਸੁਧਾਰ ਕਰਕੇ ਸ਼ਰੀਰਿਕ ਢਾਂਚੇ ਦੀ ਬਣਤਰ ਨੂੰ ਠੀਕ ਕਰਦਾ ਹੈ, ਪਦਮਆਸਨ ਦਿਮਾਗੀ ਤਣਾਅ ਨੂੰ ਦੂਰ ਕਰਦਾ ਹੈ, ਵਰਿਕਸ਼ ਆਸਨ ਸ਼ਰੀਰਿਕ ਸੰਤੁਲਨ ਨੂੰ ਬਿਹਤਰ ਕਰਦਾ ਹੈ ਅਤੇ ਇਕਾਗਰਤਾ ਵਿੱਚ ਵਾਧਾ ਕਰਦਾ ਹੈ, ਵਜਰਾਸਨ ਮਨ ਨੂੰ ਸ਼ਾਂਤ ਤੇ ਸਥਿਰ ਰੱਖਦਾ ਹੈ ਅਤੇ ਗੋਡਿਆਂ ਅਤੇ ਪੱਟਾਂ ਦੀਆਂ ਮਾਸਪੇਸ਼ੀਆਂ ਨੂੰ ਮਜਬੂਤ ਕਰਦਾ ਹੈ ਅਤੇ ਅਲੋਮ-ਵਿਲੋਮ ਸਾਡੀ ਮਾਨਸਿਕ ਸਹਿਣਸ਼ੀਲਤਾ ਵਿੱਚ ਵਾਧਾ ਕਰਦਾ ਹੈ ਅਤੇ ਕਾਰਡੀਓਵੈਸਕੁਲਰ ਸਿਹਤ ਵਿੱਚ ਸੁਧਾਰ ਕਰਦਾ ਹੈ। ਉਹਨਾਂ ਅੱਗੇ ਕਿਹਾ ਕਿ ਬਲੂਮਿੰਗ ਬਡਜ਼ ਵਿਦਿਅਕ ਸੰਸਥਾ ਵਿਦਿਆਰਥੀਆਂ ਨੂੰ ਯੋਗ ਦੇ ਖੇਤਰ ਵਿੱਚ ਉੱਚ ਪੱਧਰੀ ਟ੍ਰੇਨਿੰਗ ਮੁਹੱਇਆ ਕਰਵਾਉਣ ਲਈ ਵਚਣਬੱਧ ਹੈ ਜਿਸ ਕਰਕੇ ਪਿਛਲੇ ਕਈ ਸਾਲਾਂ ਤੋਂ ਸਕੂਲ ਦੇ ਵਿਦਿਆਰਥੀ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਤੇ ਯੋਗਾ ਮੁਕਾਬਲਿਆਂ ਵਿੱਚ ਸਕੂਲ ਦਾ ਨਾਂ ਰੋਸ਼ਣ ਕਰਦੇ ਆ ਰਹੇ ਹਨ। ਇਸ ਮੌਕੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਉਚੇਚੇ ਤੌਰ ਤੇ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦਾ ਧੰਨਵਾਦ ਕੀਤਾ ਜੋ ਉਹਨਾਂ ਦੀ ਅਣਥੱਕ ਮਿਹਨਤ ਅਤੇ ਸਹਿਯੋਗ ਨਾਲ ਸੰਸਥਾ ਵਿਦਿਆਰਥੀਆਂ ਨੁੰ ਯੋਗ ਰਾਹੀਂ ਤੰਦਰੁਸਤ, ਇਕਾਗਰਚਿੱਤ, ਮਿਹਨਤੀ ਅਤੇ ਕਾਰਜ ਕੁਸ਼ਲ ਬਨਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ।
Comments are closed.