Latest News & Updates

ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ 15ਵੀਆਂ ਸਲਾਨਾ ਬੀ. ਬੀ. ਐਸ. ਖੇਡਾਂ ਦੀ ਸ਼ੁਰੂਆਤ ਮੌਕੇ ਪਹੁੰਚੇ ਮਹਾਨ ਕ੍ਰਿਕੇਟਰ ਕਪਿਲ ਦੇਵ

ਹਰ ਵਿਦਿਆਥੀ ਲਈ ਪੜਾਈ ਤੇ ਖੇਡਾਂ ਦੋਨੋ ਬਰਾਬਰ ਹੋਣੀਆ ਚਾਹੀਦੀਆਂ ਹਨ-ਕਪਿਲ ਦੇਵ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਪਿਛਲੇ ਕੁੱਝ ਦਿਨਾਂ ਤੋਂ ਚੱਲ ਰਹੀਆਂ 15ਵੀਆਂ ਬੀ.ਬੀ.ਐਸ. ਖੇਡਾਂ ਦੇ ਸਮਾਰੋਹ ਦੀ ਸ਼ੁਰੂਆਤ ਇੱਕ ਧਮਾਕੇਦਾਰ ਅੰਦਾਜ਼ ਵਿੱਚ ਕੀਤੀ ਗਈ। ਇਸ ਵਿਸ਼ੇਸ਼ ਸਮਾਰੋਹ ਦਾ ਉਦਘਾਟਨ ਕਰਨ ਲਈ ਮੁੱਖ ਮਹਿਮਾਨ ਵਜੋਂ 1983 ਕ੍ਰਿਕੇਟ ਵਰਲਡ ਕੱਪ ਵਿਜੇਤਾ ਟੀਮ ਦੇ ਕਪਤਾਨ ਮਹਾਨ ਕ੍ਰਿਕੇਟਰ ‘ਕਪਿਲ ਦੇਵ’ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਮੁਖ ਮਹਿਮਾਨ ਤੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਕ੍ਰਮਵਾਰ ਤਿਰੰਗਾ ਝੰਡਾ, ਬੀ.ਬੀ.ਐਸ. ਸਕੂਲ ਫਲੈਗ ਅਤੇ ਬੀ.ਬੀ.ਐਸ. ਖੇਡਾਂ ਦਾ ਝੰਡਾ ਲਹਿਰਾ ਕੇ ਕੀਤਾ ਗਿਆ। ਸਕੂਲ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ, ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ। ਇਸ ਉਪਰੰਤ ਪਹੁੰਚੇ ਮੁੱਖ ਮਹਿਮਾਨ ‘ਕਪਿਲ ਦੇਵ’ ਵੱਲੋਂ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਉਹਨਾਂ ਨੇ ਸਾਰੇ ਆਏ ਹੋਏ ਮਾਪਿਆਂ ਦਾ, ਸਕੂਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਤੇ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਉਹਨਾਂ ਵਿਦਿਆਰਥੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਹਰ ਵਿਦਿਆਰਥੀ ਲਈ ਪੜ੍ਹਾਈ ਅਤੇ ਖੇਡਾਂ ਦੋਨੋ ਬਰਾਬਰ ਅਹਿਮੀਅਤ ਰਖਦੀਆਂ ਹਨ ਇਸ ਲਈ ਜਦੋਂ ਤੁਸੀਂ ਕਾਲਸ ਰੂਮ ਵਿੱਚ ਹੋਂ ਤਾਂ ਗਰਾਊਂਡ ਬਾਰੇ ਨਾ ਸੋਚੋ ਅਤੇ ਜਦੋਂ ਤੁਸੀਂ ਗਰਾਉਂਡ ਵਿੱਚ ਹੋ ਤਾ ਕਲਾਸ ਰੂਮ ਬਾਰੇ ਨਾ ਸੋਚੋ। ਸਾਰੀਆਂ ਹਾਊਸ ਟੀਮਾਂ ਵੱਲੋਂ ਸਕੂਲ਼ ਕੈਪਟਨ ਰਾਜਵੀਰ ਸਿੰਘ, ਗੁਰਨੂਰ ਕੌਰ ਅਤੇ ਗਰਿਮਾ ਸੈਣੀ ਅਤੇ ਸਕੂਲ ਬੈਂਡ (ਬੀ.ਬੀ.ਐਸ. ਬੈਂਡ) ਦੀ ਅਗੁਵਾਈ ਹੇਠ ਮਾਰਚ ਪਾਸਟ ਕਰਦਿਆਂ ਤਿੰਨੋ ਝੰਡਿਆਂ ਨੂੰ ਸਲਾਮੀ ਦਿੱਤੀ ਗਈ। ਇਸ ਮਾਰਚ ਪਾਸਟ ਵਿੱਚ ਸਕੂਲ ਦੀ ਐਨ.ਸੀ.ਸੀ. ਕੈਡਿਟਸ ਦੀ ਟੁਕੜੀ ਅਤੇ ਜ਼ੋਨ, ਜ਼ਿਲਾ, ਸਟੇਟ, ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਤੇ ਸਕੂਲ ਦੀ ਅਗੁਵਾਈ ਕਰ ਚੁੱਕੇ ਖਿਡਾਰੀ ਵੀ ਸ਼ਾਮਿਲ ਹੋਏ। ਇਸ ਦੇ ਨਾਲ ਮੁੱਖ ਮਹਿਮਾਨ ‘ਕਪਿਲ ਦੇਵ’ ਵੱਲੋਂ ਬੀ.ਬੀ.ਐਸ. ਖੇਡ ਮਸ਼ਾਲ ਜਗਾ ਕੇ ਸਕੂਲ ਕੈਪਟਨ ਨੂੰ ਸੌਂਪੀ ਗਈ। ਉਹਨਾਂ ਵੱਲੋਂ ਇਹ ਮਸ਼ਾਲ ਸਾਰੇ ਹਾਊਸ ਕੈਪਟਨਾਂ ਨੂੰ ਸੌਂਪੀ ਗਈ ਜਿਨ੍ਹਾਂ ਨੇ ਖੇਡ ਮੈਦਾਨ ਦਾ ਚੱਕਰ ਲਗਾਉਂਦਿਆਂ ਇਹ ਬਲਦੀ ਮਸ਼ਾਲ ਗੁਰੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਦੇ ਹਵਾਲੇ ਕੀਤੀ। ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਕਪਿਲ ਦੇਵ, ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ, ਮੈਨੇਜਮੈਂਟ ਮੈਂਬਰ ਜੈਸਿਕਾ ਸੈਣੀ, ਨਤਾਸ਼ਾ ਸੈਣੀ, ਨੇਹਾ ਸੈਣੀ, ਵੱਲੋਂ ਜੋਤੀ ਪ੍ਰਜਵਲਿਤ ਕੀਤੀ ਗਈ। ਇਸ ਦੇ ਨਾਲ ਹੀ ਬੀ.ਬੀ.ਐਸ. ਬੈਂਡ ਵੱਲੋਂ ਬਹੁਤ ਹੀ ਸੁੰਦਰ ਡਿਸਪਲੇਅ ਪੇਸ਼ ਕੀਤਾ ਗਿਆ। ਇਸ ਸਮਾਰੋਹ ਦੀ ਸ਼ੁਰੂਆਤ ਬਹੁਤ ਹੀ ਖੂਬਸੂਰਤ ਗਰੁੱਪ ਡਾਂਸ ਨਾਲ ਕੀਤੀ ਗਈ।ਇਸ ਤੋਂ ਬਾਅਦ ਸਕੂਲ ਦੇ ਜੂਨਿਅਰ ਵਿੰਗ ਦੇ ਵਿਦਿਆਰਥੀਆਂ ਵੱਲੋਂ ਪੀ.ਟੀ. ਡਿਸਪਲੇਅ ਕੀਤਾ ਗਿਆ। ਆਏ ਹੋਏ ਮਾਪਿਆਂ ਅਤੇ ਵਿਦਿਆਰਥੀਆਂ ਦਾ ਉਤਸ਼ਾਹ ਦੇਖਣਯੋਗ ਸੀ। ਸਮਾਗਮ ਦੌਰਾਨ ਆਏ ਹੋਏ ਮੁਖ ਮਹਿਮਾਨ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਸਨਮਾਨ ਚਿੰਨ ਦਿੱਤਾ ਗਿਆ। ਇਸ ਸਮਾਗਮ ਦੌਰਾਨ ਇੰਟਰਨੈਸ਼ਨਲ ਖਿਡਾਰੀ ਨੂੰ ਵਿਦਿਆਰਥੀਆਂ ਦੇ ਰੁਬਰੂ ਕਰਵਾਉਣ ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਜੋਸ਼ ਪੈਦਾ ਕਰਨਾ ਹੈ। ਤਾਂ ਜੋ ਉਹ ਵੀ ਮੇਹਨਤ ਕਰਕੇ ਮਨਚਾਹੇ ਮੁਕਾਮ ਹਾਸਿਲ ਕਰ ਸਕਣ।

Comments are closed.