ਬਲੂਮਿੰਗ ਬਡਜ਼ ਸਕੂਲ ਵਿਖੇ ਹੋਣ ਜਾ ਰਹੇ ਸਲਾਨਾ ਸਮਾਗਮ 15ਵੀਆਂ ਬੀ.ਬੀ.ਐੱਸ ਖੇਡਾਂ ਦੇ ਮੁੱਖ ਮਹਿਮਾਨ ਬਣਨਗੇ 1983 ਦੀ ਵਿਸ਼ਵ ਕੱਪ ਵਿਜੇਤਾ ਕ੍ਰਿਕਟ ਟੀਮ ਦੇ ਕਪਤਾਨ ਅਤੇ ਮਹਾਨ ਕ੍ਰਿਕੇਟਰ ਕਪਿਲ ਦੇਵ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਨੇ ਦੱਸਿਆ ਕਿ ਇਸ ਸਲਾਨਾ ਸਮਾਗਮ ਦੌਰਾਨ ਹਰ ਸਾਲ ਕਿਸੇ ਨਾ ਕਿਸੇ ਇੰਟਰਨੈਸ਼ਨਲ ਖਿਡਾਰੀ ਨੂੰ ਵਿਦਿਆਰਥੀਆਂ ਦੇ ਰੁਬਰੂ ਕਰਵਾਉਣ ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਜੋਸ਼ ਪੈਦਾ ਕਰਨਾ ਅਤੇ ਇਸ ਗੱਲ ਦਾ ਅਹਿਸਾਸ ਕਰਾਉਣਾ ਹੈ ਜੇ ਪੂਰੀ ਮਿਹਨਤ ਅਤੇ ਸੱਚੀ ਲਗਨ ਨਾਲ ਅੱਗੇ ਵਧਿਆ ਜਾਵੇ ਤਾਂ ਮਨਚਾਹੇ ਮੁਕਾਮ ਹਾਸਿਲ ਕਰਨੇ ਕੋਈ ਔਖਾ ਕੰਮ ਨਹੀਂ। ਬੀ.ਬੀ.ਐੱਸ. ਗਰੁੱਪ ਲਈ ਇਹ ਮਾਣ ਦੀ ਗੱਲ ਹੈ ਕਿ ਅਸੀਂ ਕ੍ਰਿਕਟ ਜਗਤ ਦੀ ਮਹਾਨ ਹਸਤੀ ਕਪਿਲ ਦੇਵ ਜੀ ਦੀ ਮੇਜ਼ਬਾਨੀ ਕਰਨ ਜਾ ਰਹੇ ਹਾਂ। ਉਹਨਾਂ ਅੱਗੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਚੱਲਦੀਆਂ ਆ ਰਹੀਆਂ ਬੀ.ਬੀ.ਐੱਸ ਗੇਮਜ਼ ਦੀਆਂ ਤਿਆਰੀਆਂ 10 ਦਿਨ ਪਹਿਲਾਂ ਹੀ ਸ਼ੁਰੂ ਹੋ ਗਈਆਂ ਸਨ। ਜਿਸ ਵਿੱਚ 38 ਇੰਨਡੋਰ ਤੇ ਆਉਟਡੋਰ ਖੇਡਾਂ ਦੇ ਮੁਕਾਬਲੇ ਅਤੇ 21 ਟ੍ਰੈਕ ਤੇ ਫੀਲਡ ਈਵੈਂਟ ਮੁਕਾਬਲੇ ਕਰਵਾਏ ਜਾਂਦੇ ਹਨ ਜਿਹਨਾਂ ਦੇ ਸੈਮੀ-ਫਾਇਨਲ ਤੇ ਕਈ ਖੇਡਾਂ ਦੇ ਫਇਨਲ ਮੁਕਾਬਲੇ ਪਹਿਲਾਂ ਹੀ ਕਰਵਾ ਦਿੱਤੇ ਜਾਂਦੇ ਹਨ ਤੇ ਖੇਡਾਂ ਵਿੱਚ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ । ਉਹਨਾਂ ਅੱਗੇ ਦੱਸਿਆ ਕਿ ਖਿਡਾਰੀਆਂ ਲਈ 215 ਸੋਨੇ, 215 ਚਾਂਦੀ ਤੇ 215 ਕਾਂਸੇ ਦੇ ਮੈਡਲ ਦਾਅ ਤੇ ਹੋਣਗੇ। ਜਿਸ ਲਈ ਖਿਡਾਰੀ ਕਈ ਦਿਨਾਂ ਤੋਂ ਮੇਹਨਤ ਕਰ ਰਹੇ ਹਨ। ਇਸ ਮੌਕੇ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਤੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਖੇਡਾਂ ਦੇ ਨਾਲ-ਨਾਲ ਇਸ ਸਮਾਗਮ ਵਿੱਚ ਹੋਰ ਵੀ ਕਈ ਤਰ੍ਹਾਂ ਦੀਆਂ ਕਲਚਰਲ ਅੇਕਟੀਵਿਟੀਜ਼ ਤੇ ਡਿਸਪਲੇਅ ਆਦਿ ਵੀ ਕਰਵਾਈਆਂ ਜਾਣਗੀਆਂ। ਜਿਸ ਵਿੱਚ ਬੀ.ਬੀ.ਐਸ. ਬੈਂਡ ਡਿਸਪਲੇਅ, ਵੰਦਨਾ ਡਾਂਸ, ਗਰੁੱਪ ਡਾਂਸ, ਰਿਬਨ ਐਕਸਰਸਾਈਜ਼, ਡੰਬਲ ਐਕਸਰਸਾਈਜ਼, ਫਿੱਟ ਇੰਡੀਆ ਪਲੇਅ ਇੰਡੀਆ ਥੀਮ ਡਾਂਸ, ਬਾਲ ਐਕਸਰਸਾਈਜ਼, ਲੇਜ਼ਿਅਮ ਡਿਸਪਲੇਅ, ਦੇਸ਼-ਭਗਤੀ ਨਾਲ ਸਬੰਧਿਤ ਡਾਂਸ, ਅੰਬਰੇਲਾ ਡਰਿੱਲ, ਯੋਗਾ, ਅਨੇਕਤਾ ਵਿੱਚ ਏਕਤਾ ਪ੍ਰਦੇਸ਼ਿਕ ਡਾਂਸ ਅਤੇ ਗੱਤਕਾ ਪ੍ਰਦਰਸ਼ਨ ਵਧੇਰੇ ਖਿੱਚ ਦਾ ਕੇਂਦਰ ਹੋਣਗੇ। ਇਸ ਸਮਾਗਮ ਦੌਰਾਨ ਪੜ੍ਹਾਈ ਵਿੱਚ ਵੀ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੁੰ ਵੀ ਸਨਮਾਨਿਤ ਕੀਤਾ ਜਾਵੇਗਾ।
Comments are closed.