ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਬੀ.ਬੀ.ਐੱਸ. ਗੇਮਜ਼ 2022 ਦੌਰਾਨ ਇੱਕ ਵਿਸ਼ੇਸ਼ ਸਮਾਰੋਹ ਵਿੱਚ ਆਏ ਹੋਏ ਮੁੱਖ ਮਹਿਮਾਨਾਂ, ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਮੈਨੇਜਮੈਂਟ ਮੈਂਬਰਾਨ ਅਤੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਸਾਂਝੇ ਤੌਰ ਤੇ ਬੀ.ਬੀ.ਐਸ. ਬੈਂਡ ਦੇ ਸਾਰੇ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਨੇ ਦੱਸਿਆ ਕਿ ਬੀ.ਬੀ.ਐਸ. ਬੈਂਡ ਪੂਰੇ ਮੋਗੇ ਜ਼ਿਲੇ ਦੀ ਸ਼ਾਨ ਹੈ ਕਿਉਂਕਿ ਬੀ.ਬੀ.ਐਸ. ਬੈਂਡ ਪਿਛਲੇ ਲੰਮੇ ਸਮੇਂ ਤੋਨ ਮੋਗਾ ਵਿੱਚ ਹੋਣ ਵਾਲੇ ਜ਼ਿਲਾ ਪੱਧਰੀ ਅਤੇ ਰਾਜ ਪੱਧਰੀ ਸਮਾਗਮਾਂ ਦੌਰਾਨ ਮੁੱਖ ਮਹਿਮਾਨਾਂ ਦੀ ਅਗਵਾਈ ਕਰਦਾ ਹੋਇਆ ਸਮਾਗਮ ਦੀ ਸ਼ਾਨ ਵਿੱਚ ਵਾਧਾ ਕਰਦਾ ਹੈ। ਅੱਗੇ ਕਿਹਾ ਕਿ ਇਹਨਾਂ ਵਿਦਿਆਰਥੀਆਂ ਦਾ ਸਨਮਾਨ ਕਰਨ ਵਿੱਚ ਉਹਨਾਂ ਨੂੰ ਬਹੁਤ ਹੀ ਮਾਣ ਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਬੀ.ਬੀ.ਐਸ. ਬੈਂਡ ਹੁਣ ਤੱਕ ਬਹੁਤ ਸਾਰੇ ਉੱਚ ਅਧਿਕਾਰੀਆਂ, ਉੱਘੇ ਨੇਤਾਵਾਂ ਅਤੇ ਮਹਾਨ ਸ਼ਖਸੀਅਤਾਂ ਦਾ ਮੋਗਾ ਪੁੱਜਣ ਤੇ ਸਵਾਗਤ ਕਰ ਚੁੱਕਾ ਹੈ ਜੋ ਕਿ ਸਕੂਲ ਲਈ, ਇਹਨਾਂ ਵਿਦਿਆਰਥੀਆਂ ਅਤੇ ਇਹਨਾਂ ਦੇ ਮਾਪਿਆਂ ਲਈ ਵਧੇਰੇ ਮਾਣ ਵਾਲੀ ਗੱਲ ਹੈ। ਸਨਮਾਨਿਤ ਹੋਏ ਵਿਦਿਆਰਥੀਆਂ ਦੇ ਵਿੱਚ ਬੈਂਡ ਕੈਪਟਨ ਅਮਨਪ੍ਰੀਤ ਸਿੰਘ (11 ਆਰਟਸ), ਪਾਈਪਰਜ਼ ਨਵਜੋਤ ਸਿੱਧੂ (12 ਕਮਰਸ), ਸੁੱਖਮਨ ਸਿੰਘ ਰਾਏ (11 ਕਮਰਸ), ਯੁਵਰਾਜ ਸਿੰਘ (11 ਆਰਟਸ), ਪਵਨਵੀਰ ਸਿੰਘ (11 ਕਮਰਸ), ਨਵਦੀਪ ਸਿੰਘ (12 ਕਮਰਸ), ਅਰਸ਼ਪ੍ਰੀਤ ਕੌਰ (12 ਮੈਡੀਕਲ), ਅਮਨਪ੍ਰੀਤ ਕੌਰ (12 ਮੈਡੀਕਲ), ਹੈਰੀ ਹਰਸ਼ਦੀਪ ਸਿੰਘ (10-ਬੀ), ਨਵਰੀਤ ਕੌਰ (11 ਕਮਰਸ), ਸਿਮਰਨਪ੍ਰੀਤ ਕੌਰ (11 ਨੌਨ-ਮੈਡੀਕਲ), ਡਰਮਰਜ਼ ਦਿਲਰਾਜ ਸਿੰਘ (12 ਆਰਟਸ), ਅਨਮੋਲਜੋਤ ਸਿੰਘ ਗਿੱਲ (12 ਕਮਰਸ), ਹਰਨੂਰ ਸਿੰਘ ਸੰਧੂ (12 ਆਰਟਸ), ਅਰਸ਼ਦੀਪ ਸਿੰਘ (12 ਆਰਟਸ), ਰਾਜਦੀਪ ਸਿੰਘ ਸੰਘਾ (12 ਆਰਟਸ), ਹੁਨਰਦੀਪ ਕੌਰ (11 ਕਮਰਸ), ਗੁਰਲੀਨ ਕੌਰ (12 ਨੌਨ-ਮੈਡੀਕਲ), ਅਰਸ਼ਪ੍ਰੀਤ ਸਿੰਘ ਰੱਖੜ੍ਹਾ (9-ਆਰ), ਨਵਦੀਪ ਕੌਰ (11 ਆਰਟਸ), ਅਮਨਦੀਪ ਕੌਰ (11 ਆਰਟਸ), ਦਿਲਬਾਜ ਸਿੰਘ (11 ਆਰਟਸ) ਅਤੇ ਸੁੱਖਪ੍ਰੀਤ ਸਿੰਘ (12 ਆਰਟਸ) ਸ਼ਾਮਿਲ ਹਨ।
Comments are closed.