ਜ਼ਿਲ੍ਹਾ ਮੋਗਾ ਦੀਆਂ ਮਾਣਮੱਤੀ, ਅਗਾਂਹਵਧੂ ਅਤੇ ਨਾਮਵਰ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ-ਚੰਦਨਵਾਂ , ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਵਿਖੇ ਵਿਦਿਆਰਥੀਆਂ ਨੂੰ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜਾਦਿਆਂ ਦੀਆਂ ਕੁਰਬਾਨੀਆਂ ਤੋਂ ਜਾਣੂੰ ਕਰਵਾਉਣ ਲਈ ਚਾਰ ਸਾਹਿਬਜ਼ਾਦੇ ਫਿਲਮ ਵਿਖਾਈ ਗਈ ।ਇਹ ਫਿਲਮ ਵਿਦਿਆਰਥੀਆਂ ਨੂੰ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਵਲੰਟੀਅਰ ਮੈਡਮ ਹਰਮੀਤ ਕੌਰ ਦੇ ਯਤਨਾਂ ਸਦਕਾ ਦਿਖਾਈ ਗਈ ।ਇਸ ਮੌਕੇ ਗਲਬਾਤ ਕਰਦੇ ਹੋਏ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਦੁਆਰਾ ਦੱਸਿਆ ਗਿਆ ਕਿ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ।ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮਾਤਾ ਪਿਤਾ ਅਤੇ ਚਾਰੇ ਸਾਹਿਬਜ਼ਾਦਿਆਂ ਨੂੰ ਸਿੱਖ ਧਰਮ ਤੋ ਕੁਰਬਾਕ ਕਰਕੇ ਸਿੱਖੀ ਦਾ ਬੀਜ ਬੀਜਿਆ । ਉਹਨਾਂ ਦਾ ਆਪਣਾ ਸਾਰਾ ਜੀਵਨ ਸਿੱਖ ਧਰਮ ਲਈ ਹੀ ਨਹੀਂ, ਸਗੋਂ ਸਮੁੱਚੀ ਲੋਕਾਈ ਦੀ ਭਲਾਈ ਲਈ ਦੁੱਖ ਤਕਲੀਫਾਂ ਅਤੇ ਵੱਡੀਆਂ ਘਟਨਾਵਾਂ ਸ਼ਹਿਦਿਆਂ ਹੋਇਆ ਗੁਜ਼ਰਿਆ । ਪੂਰੀ ਦੁਨੀਆਂ ਦੇ ਵਿੱਚ ਸਭ ਤੋਂ ਦਿੱਲ ਕੰਬਾਊ ਘਟਨਾ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਫਤਹਿ ਸਿੰਘ ਦੀ ਹੈ । ਸ਼ਹਾਦਤ ਸਮੇਂ ਜ਼ੋਰਾਵਰ ਸਿੰਘ ਦੀ ਉਮਰ 7 ਸਾਲ 11 ਮਹੀਨੇ 8 ਦਿਨ ਦੀ ਸੀ ਤੇ ਫਤਹਿ ਸਿੰਘ ਦੀ ਉਮਰ 5 ਸਾਲ 10 ਮਹੀਨੇ 10 ਦਿਨ ਦੀ ਸੀ ।ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਸਿੱਖ ਇਤਿਹਾਸ ਵਿੱਚ ਨਵੀਂ ਦਿਸ਼ਾ ਪ੍ਰਦਾਨ ਕਰਕੇ ਮੁਗਲ ਹਕੂਮਤ ਦੀਆਂ ਜੜਾਂ ਉਖਾੜ ਦਿੱਤੀਆਂ । ਛੋਟੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਵੱਡੇ-ਵੱਡੇ ਇਤਿਹਾਸਕਾਰਾਂ ਅਤੇ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਵਿੱਚ ਪੇਸ਼ ਕੀਤਾ ਹੈ । ਜ਼ਿਨ੍ਹਾਂ ਵਿੱਚੋਂ ਮਾਲਵੇ ਦੀ ਧਰਤੀ ਦਾ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦਾ ਵਿਸ਼ੇਸ਼ ਨਾਂ ਹੈ । ਉਹ ਆਪਣੇ ਸਮੇਂ ਦਾ ਸਭ ਤੋਂ ਵਧੇਰੇ ਚਰਚਿਤ ਅਤੇ ਹਰਮਨ ਪਿਆਰਾ ਕਵੀਸ਼ਰ ਮੰਨਿਆ ਗਿਆ ਹੈ ।ਉਹਨਾਂ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ ਵਾਪਰੀਆਂ ਘਟਨਾਵਾਂ ਦਾ ਵਰਣਨ ਬਹੁਤ ਹੀ ਤੀਖਣ ਬੁੱਧੀ ਨਾਲ ਕੀਤਾ ਹੈ । ਪਾਰਸ ਨੇ ਠੇਠ , ਸਰਲ ਪੰਜਾਬੀ ਵਿੱਚ ਸਿਦਕੀ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਆਪਣੀ ਕਾਵਿ ਛੰਦਾਬੰਦੀ ਵਿੱਚ ਕੈਦ ਕੀਤਾ ਹੈ । ਛੋਟੇ ਸਾਹਿਬਜ਼ਾਦਿਆਂ ਪ੍ਰਸੰਗ ਵਿੱਚ ਜ਼ੋਰਾਵਰ ਸਿੰਘ ੳਤੇ ਫਤਹਿ ਸਿੰਘ ਦੀ ਸ਼ਹੀਦੀ ਦਾ ਪ੍ਰਭਾਵਸ਼ਾਲੀ ਵਰਨਣ ਕੀਤਾ ਗਿਆ ਹੈ ।ਇਸ ਕਰਕੇ ਹੀ ਪੋਹ ਦਾ ਮਹੀਨਾ ਸਮੁੱਚੀ ਦੁਨੀਆਂ ਲਈ ਦੁੱਖਾਂ ਭਰਿਆ ਹੁੰਦਾ ਹੈ ।ਫਿਲਮ ਵਿਖਾਉਣ ਤੋਂ ਬਾਅਦ ਵਿਦਿਆਰਥੀਆਂ ਨੂੰ ਫਿਲਮ ਨਾਲ ਸੰਬੰਧਤ ਸਵਾਲ ਪੁੱਛੇ ਗਏ । ਜੇਤੂ ਰਹੇ ਵਿਦਿਆਰਥੀਆਂ ਨੂੰ ਐਜੂਕੇਟ ਪੰਜਾਬ ਪ੍ਰੋਜੈਕਟ ਦੁਆਰਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਮੈਡਮ ਜਸਪ੍ਰੀਤ ਕੌਰ ਸੰਘਾ, ਕੋਮਲਪ੍ਰੀਤ ਕੌਰ, ਜਯੋਤੀ ਬਾਂਸਲ, ਰਮਨ ਸ਼ਰਮਾ, ਜਸਵੀਰ ਕੌਰ ਅਤੇ ਮੈਡਮ ਬਲਵੀਰ ਕੌਰ ਮੌਜੂਦ ਸਨ ।
Comments are closed.