Latest News & Updates

ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ, ਸਟਾਫ ਤੇ ਮੈਨੇਜਮੈਂਟ ਮਿਸ਼ਨ ਹਰਿਆਲੀ 2022 ਵਿੱਚ ਭਾਗ ਲੈਣਗੇ

ਜ਼ਿਲ੍ਹਾ-ਮੋਗਾ ਦੀਆਂ ਨਾਮਵਰ, ਮਾਣਮੱਤੀ ਅਤੇ ਅਗਾਂਹਵਧੂ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਚੰਦਨਵਾਂ ਦੇ ਵਿਦਿਆਰਥੀ, ਸਟਾਫ ਤੇ ਮੈਨੇਜਮੈਂਟ ਮਿਸ਼ਨ ਹਰਿਆਲੀ 2022 ਵਿੱਚ ਭਾਗ ਲੈਣਗੇ। ਬੀ.ਬੀ.ਐਸ ਸੰਸਥਾਵਾਂ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਦੀਆਂ ਆ ਰਹੀਆਂ ਹਨ। ਬੀ.ਬੀ.ਐਸ ਚੰਦਨਵਾਂ ਦੇ ਵਿਦਿਆਰਥੀਆਂ ਨੂੰ ਮਿਸ਼ਨ ਹਰਿਆਲੀ 2022 ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ ਤੇ ਦੱਸਿਆ ਗਿਆ ਕਿ ਇਹ ਮੁਹਿੰਮ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਅਤੇ ਹੋਰ ਸੰਸਥਾਵਾਂ ਦੇ ਸਾਥ ਨਾਲ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਸਕੂਲੀ ਵਿਦਿਆਰਥੀਆਂ ਤੇ ਮੈਨੇਜਮੈਂਟ ਵੱਲੋਂ 5 ਲੱਖ ਬੂਟੇ ਲਗਾ ਕੇ ਵਿਸ਼ਵ ਰਿਕਾਰਡ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ । ਵਿਦਿਆਰਥੀਆਂ ਵੱਲੋਂ ਵੀ ਇਸ ਮੁਹਿੰਮ ਸੰਬੰਧੀ ਚਾਰਟ ਬਣਾਏ ਗਏ ਤੇ ਅੱਜ ਸਕੂਲ ਵਿੱਚ ਵਿਦਿਆਰਥੀਆਂ ਨੂੰ ਬੂਟੇ ਲਗਾਉਣ ਲਈ ਪ੍ਰੇਰਿਤ ਕਰਦਿਆਂ ਮੈਡਮ ਅੰਜਨਾ ਰਾਣੀ, ਵਿਸ਼ੇਸ਼ ਖੇੜਾ ਨੇ ਦੱਸਿਆ ਕਿ 11 ਸਤੰਬਰ ਦਿਨ ਐਤਵਾਰ ਨੂੰ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀ ਆਪਣੇ ਮਾਤਾ ਪਿਤਾ ਦੇ ਨਾਲ ਆਪਣੀ ਮਨਪਸੰਦ ਜਗ੍ਹਾ ਉੱਪਰ ਇੱਕ ਬੂਟਾ ਲਗਾਉਣਗੇ ਜਿਸ ਦੀ ਫੋਟੋ ਅਤੇ ਲੋਕੇਸ਼ਨ ਉਹ ਫਾਊਂਡੇਸ਼ਨ ਵੱਲੋਂ ਬਣਾਈ ਐਪ ਉੱਪਰ ਸਾਂਝੀ ਕਰਨਗੇ। 12 ਸਤੰਬਰ ਨੂੰ ਛੇਂਵੀ ਤੋਂ 12ਵੀਂ ਤੱਕ ਦੇ ਵਿਦਿਆਰਥੀ ਸਕੂਲ ਸਟਾਫ ਨਾਲ ਮਿਲ ਕੇ ਵੱਖ-ਵੱਖ ਥਾਵਾਂ ਉੱਪਰ ਬੂਟੇ ਲਗਾਉਣਗੇ ਜਿਸਦੀ ਗਿਣਤੀ ਲੱਖਾਂ ਵਿੱਚ ਹੋਵੇਗੀ ਜਿਸ ਨਾਲ ਵਿਸ਼ਵ ਰਿਕਾਰਡ ਬਣੇਗਾ। ਉਨ੍ਹਾਂ ਦੱਸਿਆ ਕਿ ਇਹ ਇੱਕ ਨਿਵੇਕਲੀ ਮੁਹਿੰਮ ਹੋਵੇਗੀ ਜਿਸ ਵਿੱਚ ਅਣਗਿਣਤ ਬੂਟੇ 24 ਘੰਟਿਆਂ ਦੇ ਵਿੱਚ ਲਗਾਏ ਜਾਣਗੇ। ਇਸ ਦੌਰਾਨ ਮੈਡਮ ਕਮਲ ਸੈਣੀ ਨੇ ਦੱਸਿਆ ਕਿ ਸਕੂਲ ਦਾ ਹਰ ਇੱਕ ਵਿਦਿਆਰਥੀ ਤੇ ਸਟਾਫ ਮੈਂਬਰ ਬੂਟਾ ਲਗਾ ਕੇ ਉਸ ਦੀ ਦੇਖਭਾਲ ਕਰੇਗਾ। ਇਸ ਮੌਕੇ ਸਕੂਲ ਵਿਖੇ ਮਾਪੇ ਸੁਖਵਿੰਦਰ ਸਿੰਘ ਘੱਲਕਲਾਂ, ਸੁਖਜੀਤ ਕੌਰ, ਛਿੰਦਰਪਾਲ ਕੌਰ ਆਦਿ ਨੇ ਵੀ ਦੱਸਿਆ ਕਿ ਉਹ ਇਸ ਮਿਸ਼ਨ ਵਿੱਚ ਵੱਧ ਚੜ ਕੇ ਹਿੱਸਾ ਲੈਣਗੇ।

Comments are closed.