Latest News & Updates

ਬਲੂਮਿੰਗ ਬਡਜ਼ ਸਕੂਲ, ਵਿੱਚ ਮਨਾਇਆ ਗਿਆ ‘ਵਰਲਡ ਫਸਟ-ਏਡ ਡੇ’

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗਵਾਈ ਹੇਠ ‘ਵਰਲਡ ਫਸਟ-ਏਡ ਡੇ’ ਮਨਾਇਆ ਗਿਆ। ਸਕੂਲ ਵਿੱਚ ਸਵੇਰ ਦੀ ਸਭਾ ਮੌਕੇ ਵਿਦਿਆਰਥੀਆਂ ਵੱੱਲੋਂ ‘ਵਰਲਡ ਫਸਟ-ਏਡ ਡੇ’ ਨਾਲ ਸਬੰਧਿਤ ਚਾਰਟ ਅਤੇ ਆਰਟੀਕਲ ਪੇਸ਼ ਕੀਤੇ ਗਏ। ਆਰਟੀਕਲਜ਼ ਰਾਹੀ ਬੱਚਿਆਂ ਦੁਆਰਾ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਹ ਦਿਨ ਹਰ ਸਾਲ ਸਤੰਬਰ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਮਨਾਇਆ ਜਾਂਦਾ ਹੈ। ਫਸਟ-ਏਡ ਦਾ ਮਤਲਬ ਉਹ ਮੁੱਢਲੀ ਸਹਾਇਤਾ ਹੁੰਦਾ ਹੈ ਜਿਸ ਰਾਹੀਂ ਕਿਸੇ ਵਿਅਕਤੀ ਨੂੰ ਨਾਜ਼ੁਕ ਸਥਿਤੀ ਵਿੱਚ ਬਚਾਇਆ ਜਾ ਸਕਦਾ ਹੈ ਜਦੋਂ ਤੱਕ ਕਿ ਡਾਕਟਰੀ ਸਹਾਇਤਾ ਮੁਹੱਈਆ ਨਾ ਹੋ ਸਕੇ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਬੱਚਿਆਂ ਨੂੰ ਦੱਸਿਆ ਕਿ ‘ਫਸਟ ਏਡ’ ਦੇਣੀ ਇੱਕ ਵੱਖਰੀ ਤਰ੍ਹਾਂ ਦੀ ਸਿੱਖਿਆ ਹੈ ਜੋ ਕਿ ਅਕਸਰ ਸਰੀਰਿਕ ਸਿੱਖਿਆ ਵਿਸ਼ੇ ਵਿੱਚ ਪੜਾਈ ਜਾਂਦੀ ਹੈ। ਵੱਖ- ਵੱਖ ਹਲਾਤਾਂ ਵਿੱਚ ਦਿੱਤੀ ਜਾਣ ਵਾਲੀ ‘ਫਸਟ ਏਡ’ ਵੀ ਵੱਖ-ਵੱਖ ਤਰ੍ਹਾਂ ਦੀ ਹੁੰਦੀ ਹੈ, ਜਿਵੇਂ ਕਿ ਜੇ ਕਿਸੇ ਇਨਸਾਨ ਨੂੰ ਸਾਹ ਲੈਣ ਵਿੱਚ ਪ੍ਰੇਸ਼ਾਨੀ ਹੋ ਰਹੀ ਹੋਵੇ ਜਾਂ ਉਸਦਾ ਸਾਹ ਰੁਕ ਰਿਹਾ ਹੋਵੇ ਤਾਂ ਉਸਨੂੰ ਸੀ.ਪੀ.ਆਰ. ਦੇਣੀ ਚਾਹੀਦੀ ਹੈ ਅਤੇ ਜੇਕਰ ਕਿਸੇ ਇਨਸਾਨ ਦੇ ਗੰਭੀਰ ਚੋਟ ਲੱਗੀ ਹੋਵੇ ਤਾਂ ਸਭ ਤੋਂ ਪਹਿਲਾ ਉਸ ਵਿਅਕਤੀ ਦੇ ਖੂਨ ਨੂੰ ਵਹਿਣ ਤੋਂ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਵਰਲਡ ਫਸਟ ਏਡ ਡੇ ਬਾਰੇ ਗੱਲ ਕਰਦਿਆਂ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਇਸ ਦਿਨ ਦਾ ਮੁੱਖ ਉਦੇਸ਼ ਲੋਕਾਂ ਵਿੱਚ ਫਸਟ-ਏਡ ਦੇ ਪ੍ਰਤੀ ਜਾਗਰੁਕਤਾ ਨੂੰ ਵਧਾਉਣਾ ਹੈ। ਬਹੁਤ ਹੀ ਘੱਟ ਲੋਕ ਹਨ ਜਿੰਨ੍ਹਾਂ ਨੂੰ ਫਸਟ-ਏਡ ਦੀ ਅਹਿਮੀਅਤ ਬਾਰੇ ਜਾਣਕਾਰੀ ਹੁੰਦੀ ਹੈ। ਉਹਨਾਂ ਨੇ ਬੱਚਿਆਂ ਨੂੰ ਸੁਨੇਹਾ ਦਿੰਦਿਆ ਕਿਹਾ ਕਿ ਸਾਨੂੰ ਸਭ ਨੂੰ ਫਸਟ ਏਡ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ ਅਤੇ ਹਰ ਸਮੇਂ ਸਾਡੇ ਘਰ ਵਿੱਚ ਇੱਕ ਫਸਟ-ਏਡ ਬਾਕਸ ਹੋਣਾ ਚਾਹੀਦਾ ਹੈ ਜਿਸ ਦਾ ਲੋੜ ਪੈਣ ਤੇ ਅਸੀਂ ਇਸਤੇਮਾਲ ਕਰ ਸਕੀਏ। ਸਕੂਲ ਵਿੱਚ ਵੀ ਫਸਟ-ਏਡ ਬਾਕਸ ਮੁਹੱਈਆ ਕਰਵਾਏ ਗਏ ਹਨ ਤੇ ਸਕੂਲ਼ ਦੀਆਂ ਸਾਰੀਆਂ ਬੱਸਾ ਵਿੱਚ ਵੀ ਫਸਟ ਏਡ ਬਾਕਸ ਰੱਖੇ ਗਏ ਹਨ। ਪ੍ਰਿੰਸੀਪਲ ਮੈਡਮ ਵੱਲੋਂ ਵਿਦਿਆਰਥੀਆਂ ਨੂੰ ਫਰਸਟ-ਏਡ ਬੋਕਸ ਬਣਾੳਣ ਦਾ ਪ੍ਰੋਜੈਕਟ ਵੀ ਦਿੱਤਾ ਗਿਆ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

Comments are closed.