Latest News & Updates

ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਦੇ ਛੇਵੇਂ ਸਲਾਨਾ ਖੇਡ ਸਮਾਗਮ ਦੇ ਸੈਮੀਫਾਈਨਲ ਮੈਚ ਹੋਏ

ਜ਼ਿਲ੍ਹਾ ਮੋਗਾ ਦੀਆਂ ਮਾਣਮੱਤੀ, ਨਾਮਵਰ ਅਤੇ ਅਗਾਂਹਵਧੂ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਚੰਦਨਵਾਂ ਵਿਖੇ ਛੇਵੇਂ ਸਲਾਨਾ ਖੇਡ ਸਮਾਗਮ ਦੇ ਸੈਮੀਫਾਈਨਲ ਮੈਚ ਹੋਏ, ਜਿਸ ਦਾ ਸ਼ੁੱਭ ਆਰੰਭ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਕੀਤਾ ਗਿਆ । 6ਵੀਂ ਬੀ.ਬੀ.ਐਸ ਚੰਦਨਵਾਂ ਗੇਮਜ਼ ਅਤੇ ਸਲਾਨਾ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ, ਜਿਸ ਦਾ ਇੰਤਜ਼ਾਰ ਹਰ ਵਿਦਿਆਰਥੀ ਨੂੰ ਹੁੰਦਾ ਹੈ ਕਿਉਂਕਿ ਇਹ ਸਾਲਾਨਾ ਸਮਾਗਮ ਵਿਦਿਆਰਥੀਆਂ ਲਈ ਬੜਾ ਹੀ ਉਤਸਾਹ ਲੈ ਕੇ ਆਉਂਦਾ ਹੈ । ਬੀ.ਬੀ.ਐਸ ਦਾ ਹਰ ਇੱਕ ਵਿਦਿਆਰਥੀ ਕਿਸੇ ਨਾ ਕਿਸੇ ਖੇਡ ਵਿੱਚ ਭਾਗ ਲੈਂਦਾ ਹੈ ਅਤੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਦਾ ਹੈ । ਜਾਣਕਾਰੀ ਦਿੰਦਿਆਂ ਸਕੂਲ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ 6ਵੀਂ ਬੀ.ਬੀ.ਐਸ ਖੇਡਾਂ ਦੌਰਾਨ ਕਈ ਪ੍ਰਕਾਰ ਦੇ ਡਿਸਪਲੇ, ਗੀਤ ਸੰਗੀਤ, ਪੀ.ਟੀ ਡਿਸਪਲੇ ਆਦਿ ਦੇ ਨਾਲ ਕਈ ਪ੍ਰਕਾਰ ਦੀਆਂ ਇੰਨਡੋਰ ਅਤੇ ਆਊਟਡੋਰ ਖੇਡਾਂ ਕਰਵਾਈਆਂ ਜਾਣਗੀਆਂ।ਜ਼ਿਕਰਯੋਗ ਹੈ ਕਿ ਇਨ੍ਹਾਂ 6ਵੀਂ ਬੀ.ਬੀ.ਐਸ ਚੰਦਨਵਾਂ ਖੇਡਾਂ ਦੌਰਾਨ ਅੰਡਰ-14 (ਲੜਕੇ/ਲੜਕੀਆਂ) ਡੋਜ ਬਾਲ ਅੰਡਰ 17,19 ਹੈਂਡ ਬਾਲ(ਲੜਕੇ/ਲੜਕੀਆਂ), ਅੰਡਰ-17,19 (ਕ੍ਰਿਕੇਟ), ਅੰਡਰ-14(ਲੜਕੀਆਂ) ਖੋ-ਖੋ , ਅੰਡਰ-14(ਲੜਕੇ) ਖੋ-ਖੋ, ਅੰਡਰ-14(ਲੜਕੇ) ਕਬੱਡੀ, ਅੰਡਰ-17,19(ਲੜਕੀਆਂ) ਥ੍ਰੋ ਬਾਲ ਦੇ ਸੈਮੀਫਾਈਨਲ ਮੈਚ ਹੋਏ ।6ਵੇਂ ਸਲਾਨਾ ਖੇਡ ਸਮਾਗਮ ਵਿੱਚ ਟੈ੍ਰਕ ਅਤੇ ਫੀਲਡ ਈਵੈਂਟ ਵੀ ਹੋਣਗੇ , ਜਿਹਨਾਂ ਵਿੱਚ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਉੱਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ ।ਬੀ.ਬੀ.ਐਸ ਗਰੁੱਪ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਉਚੇਚੇ ਤੌਰ ਉੱਤੇ ਸੰਬੌਧਨ ਕਰਦਿਆਂ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਬੱਚਿਆਂ ਨੂੰ ਵਿਦਿਅਕ ਖੇਤਰ ਦੇ ਨਾਲ-ਨਾਲ ਖੇਡਾਂ ਅਤੇ ਹੋਰ ਅਗਾਂਹ ਗਤੀਵਿਧੀਆਂ ਵਿੱਚ ਨਿਪੁੰਨ ਬਣਾਉਣਾ ਹੈ । ਇਸ ਮੌਕੇ ਸਮੂਹ ਸਕੂਲ ਸਟਾਫ ਵੱਲੋਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਦੀ ਮੈਨੇਜਮੈਂਟ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।

Comments are closed.