Latest News & Updates

ਬਲੂਮਿੰਗ ਬਡਜ਼ ਸਕੂਲ, ਮੋਗਾ ਵਿੱਚ ਸਕੂਲ ਕੈਪਟਨ ਤੇ ਹਾਊਸ ਕੈਪਟਨ ਕੀਤੇ ਗਏ ਸਨਮਾਨਿਤ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਵਿਸ਼ੇਸ਼ ਸਮਾਰੋਹ ਦੌਰਾਨ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਸਾਂਝੇ ਤੌਰ ਤੇ ਸਕੂਲ ਕੈਪਟਨ ਤੇ ਹਾਊਸ ਕੈਪਟਨ ਟਰਾਫੀਆਂ ਨਾਲ ਸਨਮਾਨਿਤ ਕੀਤੇ ਗਏ। ਸਕੂਲ ਕੈਪਟਨਜ਼ : ਗੁਰਨੂਰਪ੍ਰੀਤ ਕੌਰ (11ਵੀ ਕਮਰਸ), ਰਾਜਬੀਰ ਸਿੰਘ (12ਵੀਂ ਆਰਟਸ), ਗਰਿਮਾ ਸੈਣੀ (11ਵੀ ਕਮਰਸ), ਗ੍ਰੀਨ ਹਾਊਸ ਕੈਪਟਨਜ਼ : ਅਮਾਨਤ ਕੌਰ (9ਵੀ), ਹਰਜੋਤ ਸਿੰਘ (9ਵੀ), ਪ੍ਰਬਜੋਤ ਕੌਰ (9ਵੀ), ਯੈਲੌ ਹਾਊਸ ਕੈਪਟਨਜ਼ ਹਰਮਨਪ੍ਰੀਤ ਕੌਰ (11ਵੀ ਕਮਰਸ), ਹਰਮਨਪ੍ਰੀਤ ਕੌਰ (12ਵੀ ਮੈਡੀਕਲ), ਜਸਪ੍ਰੀਤ ਕੌਰ ਢਿੱਲੋਂ (11ਵੀ ਕਮਰਸ), ਰੈਡ ਹਾਊਸ ਕੈਪਟਨਜ਼ ਹਰਪ੍ਰੀਤ ਕੌਰ ਚੂੰਬਰ (8ਵੀ), ਹਰਮਨਦੀਪ ਕੌਰ (9ਵੀ), ਤੇਜਪਾਲ ਸਿੰਘ (10ਵੀ), ਬਲੂ ਹਾਊਸ ਕੈਪਟਨਜ਼ ਰੁਪਿੰਦਰ ਕੌਰ (12ਵੀ ਮੈਡੀਕਲ), ਭਾਵਿਸ਼ (12ਵੀ ਕਮਰਸ), ਸਿਮਰਨ ਘਟੂਰੇ (10ਵੀ) ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਨੇ ਉਚੇਚੇ ਤੌਰ ਤੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆ ਦੀਆਂ ਕੁੱਲ 4 ਹਾਊਸ ਟੀਮਾਂ ਹਨ ਗ੍ਰੀਨ, ਰੈਡ, ਬਲੂ ਤੇ ਯੈਲੋ ਜਿਹਨਾਂ ਵਿੱਚ ਜੁਨਿਅਰ, ਇੰਟਰਮੀਡਿਏਟ ਤੇ ਸੀਨੀਅਰ ਵਿਦਿਆਰਥੀਆਂ ਨੂੰ ਮਿਲਾ ਕੇ 12 ਟੀਮਾਂ ਬਣਦੀਆਂ ਹਨ ਜਿਹਨਾਂ ਦੀ ਅਗੁਵਾਈ 12 ਹਾਊਸ ਕੈਪਟਨ ਕਰਦੇ ਹਨ ਤੇ ਪੂਰੇ ਸਾਲ ਦੌਰਾਨ ਇੰਟਰ ਹਾਉਸ ਮੁਕਾਬਲੇ ਹੁੰਦੇ ਰਹਿੰਦੇ ਹਨ ਤੇ ਆਜ਼ਾਦੀ ਦਿਵਸ, ਗਣਤੰਤਰਤਾ ਦਿਵਸ ਮੌਕੇ ਮਾਰਚ ਪਾਸ ਕਰਦਿਆਂ ਇਹਨਾਂ ਹਾਉਸ ਟੀਮਾਂ ਦੀ ਅਗੁਵਾਈ ਹਾਉਸ ਕੈਪਟਨ ਕਰਦੇ ਹਨ ਤੇ ਸਾਰੇ ਮਾਰਚ ਪਾਸਟ ਦੀ ਅਗੁਵਾਈ ਸਕੂਲ ਕੈਪਟਨ ਕਰਦੇ ਹਨ। ਉਹਨਾਂ ਅੱਗੇ ਦੱਸਿਆ ਕਿ ਇਹਨਾਂ ਸਕੂਲ ਕੈਪਟਨਜ਼ ਤੇ ਹਾਊਸ ਕੈਪਟਨਜ਼ ਦੀ ਚੋਣ ਕਰਦਿਆਂ ਵਿਦਿਆਰਥੀਆਂ ਦੀ ਸਾਰੇ ਸਾਲ ਦੀ ਰਿਪੋਰਟ, ਵਿਦਿਅਕ ਖੇਤਰ ਦੇ ਨਾਲ-ਨਾਲ ਖੇਡ ਖੇਤਰ ਅਤੇ ਹੋਰ ਅਗਾਂਹਵੱਧੂ ਗਤੀਵਿਧੀਆਂ ਨੂੰ ਮੱਧੇ ਨਜ਼ਰ ਰੱਖਦਿਆਂ ਕੀਤੀ ਜਾਂਦੀ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸਪਿਲ ਡਾ. ਹਮੀਲੀਆ ਰਾਣੀ ਨੇ ਕਿਹਾ ਕਿ ਇਸ ਤਰਾਂ ਕੈਪਟਨ ਬਣਨ ਤੇ ਉਹਨਾਂ ਵਿੱਚ ਲੀਡਰਸ਼ਿਪ ਦੇ ਗੁਣ ਵੀ ਪੈਦਾ ਹੁੰਦੇ ਹਨ ਜੋ ਕਿ ਉਹਨਾਂ ਦੀ ਜਿੰਦਗੀ ਵਿੱਚ ਅੱਗੇ ਚੱਲ ਕੇ ਸਹਾਈ ਹੁੰਦੇ ਹਨ। ਉਹਨਾਂ ਕਿਹਾ ਕਿ ਸਕੂਲ ਕੈਪਟਨਜ਼ ਅਤੇ ਹਾਊਸ ਕੈਪਟਨਜ਼ ਨੂੰ ਸਨਮਾਨਿਤ ਕਰਦਿਆਂ ਉਹ ਬੜੀ ਹੀ ਖੁਸ਼ੀ ਮਹਿਸੂਸ ਕਰ ਰਹੇ ਹਨ ਕਿਉਂਕਿ ਇਹਨਾਂ ਵਿਦਿਆਰਥੀਆਂ ਨੂੰ ਵੇਖ ਕੇ ਬਾਕੀ ਵਿਦਿਆਰਥੀਆਂ ਨੂੰ ਵੀ ਅੱਗੇ ਆਉਣ ਦੀ ਪ੍ਰੇਰਣਾ ਮਿਲਦੀ ਹੈ।

Comments are closed.